RSS

ਜਮਹੂਰੀ ਹੱਕਾਂ ਨੂੰ ਸਮਰਪਿਤ ਕਨਵੈਨਸ਼ਨ

26 May

ਡਾ. ਸਾਈਬਾਬਾ ਦੀ ਗ੍ਰਿਫਤਾਰੀ ਖਿਲਾਫ ਅਵਾਮ ਨੂੰ ਆਵਾਜ਼ ਬੁਲੰਦ ਕਰਨ ਦਾ ਹੋਕਾ
ਸਾਈਬਾਬਾ ਦੀ ਜੀਵਨ ਸਾਥਣ ਨੇ ਪੰਜਾਬੀਆਂ ਨੂੰ ਕੀਤਾ ਸਲਾਮ
ਕਿਹਾ-ਏਨਾ ਸਹਿਯੋਗ ਕਿਤੋਂ ਵੀ ਨਹੀਂ ਮਿਲਿਆ ਜਿੰਨਾ ਪੰਜਾਬੀਆਂ ਨੇ ਦਿੱਤਾ

ਗ਼ਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਜਬਰ ਵਿਰੋਧੀ ਅਤੇ ਜਮਹੂਰੀ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਖਿਲਾਫ ਅਤੇ ਇਨ੍ਹਾਂ ਨੀਤੀਆਂ ਦੇ ਘਾੜਿਆਂ ਖਿਲਾਫ ਵਿਸ਼ਾਲ ਜਨਤਕ ਇਨਕਲਾਬੀ ਜਮਹੂਰੀ ਲਹਿਰ ਉਸਾਰਨ ਦੇ ਅਹਿਦ ਨਾਲ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਰਾਮ ਬਾਗ ਬਰਨਾਲਾ ਵਿਖੇ ਸੂਬਾਈ ਕਨਵੈਨਸ਼ਨ ਕੀਤੀ ਗਈ। ਇਹ ਕਨਵੈਨਸ਼ਨ ਵਿਸ਼ੇਸ਼ ਕਰਕੇ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਅਤੇ ਮੁਲਕ ਦੀ ਜਮਹੂਰੀ ਲਹਿਰ ਦੀ ਸਿਰਮੌਰ ਸ਼ਖ਼ਸੀਅਤ ਡਾ. ਜੀ ਐਨ ਸਾਈਬਾਬਾ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਨੂੰ ਜਮਹੂਰੀ ਹੱਕਾਂ ਲਈ ਸਿੱਧੀ ਚੁਣੌਤੀ ਦੇ ਵਿਸ਼ੇ ਉਪਰ ਗੰਭੀਰ ਵਿਚਾਰ ਚਰਚਾ ਕਰਕੇ ਬੁੱਧੀਜੀਵੀਆਂ ਦਾ ਧਿਆਨ ਖਿਚਿਆ।
         ਡਾ. ਸਾਈਬਾਬਾ ਦੀ ਜੀਵਨ ਸਾਥਣ ਵਸੰਥਾ ਅਤੇ ਜਮਹੂਰੀ ਲਹਿਰ ਦੀ ਦਿੱਲੀ ਤੋਂ ਉੱਘੀ ਹਸਤੀ ਪ੍ਰੋ. ਰਾਕੇਸ਼ ਰੰਜਨ ਵਿਸ਼ੇਸ਼ ਤੌਰ ਤੇ ਕਨਵੈਨਸ਼ਨ ‘ਚ ਸ਼ਾਮਲ ਹੋਏ। ਉੱਘੇ ਨਾਟਕਕਾਰ ਪ੍ਰੋ. ਅਜਮੇਰ ਔਲਖ, ਅਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ, ਪ੍ਰੋ. ਏ ਕੇ ਮਲੇਰੀ ਦੀ ਪ੍ਰਧਾਨਗੀ ਅਤੇ ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਕਨਵੈਨਸ਼ਨ ਹੋਈ।
       ਡਾ. ਸਾਈਬਾਬਾ ਦੀ ਜੀਵਨ ਸਾਥਣ ਵਸੰਥਾ ਨੇ ਬਹੁਤ ਹੀ ਭਾਵਪੂਰਕ ਅੰਦਾਜ਼ ‘ਚ ਸਾਈਬਾਬਾ ਦੀ ਗੈਰ-ਕਾਨੂੰਨੀ ਗ੍ਰਿਫਤਾਰੀ ਦਾ ਬਿਰਤਾਂਤ ਬਿਆਨਦੇ ਦੱਸਿਆ ਕਿ ਕਿਵੇਂ ਸਾਡੇ ਘਰ ਤੇ ਧਾਵਾ ਬੋਲ ਕੇ ਲੈਪਟੌਪ ਅਤੇ ਹੋਰ ਸਮਾਨ ਜਬਰੀ ਉਠਾਕੇ ਲੈਕੇ ਗਏ। ਉਸ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾ ਕੇ ਘਰ ਆਏ ਮੇਰੇ ਆਪੰਗ ਪਤੀ ਨੂੰ ਉਧਾਲਕੇ ਪੁਲਿਸ ਲੈ ਗਈ । ਨਾਗਪੁਰ ਲਿਜਾਕੇ ਝੂਠੇ ਦੋਸ਼ ਮੜ੍ਹ ਦਿੱਤੇ ਕਿ ਸਾਈਬਾਬਾ ਮਾਓਵਾਦੀ ਹੈ। ਹੁਣ ਉਸਨੂੰ ਕਾਲ ਕੋਠੜੀ ਵਿਚ ਡੱਕ ਦਿਤਾ। ਉਹ 90 ਪ੍ਰਤੀਸ਼ਤ ਆਪੰਗ ਹੈ। ਲਗਾਤਾਰ ਮਾਨਸਿਕ ਤਸ਼ੱਦਦ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਕਾਨੂੰਨੀ ਚਾਰਾਜੋਈ ਤੋਂ ਪੂਰੀ ਤਰ੍ਹਾਂ ਵਿਰਵੇ ਰੱਖਿਆ ਜਾ ਰਿਹਾ ਹੈ। ਇਹ ਕੇਹੀ ਜਮਹੂਰੀਅਤ ਹੈ। ਵਸੰਥਾ ਨੇ ਨਾਅਰਿਆਂ ਦੀ ਗੂੰਜ ‘ਚ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਸਲਾਮ ਕਰਦੀ ਹਾਂ ਜਿਹਨਾਂਂ ਨੇ ਇਸ ਅਗਨ-ਪ੍ਰੀਖਿਆ ਦੀ ਘੜੀ ਅਸਾਡੀ ਬਾਂਹ ਫੜੀ ਅਤੇ ਜੋਰਦਾਰ ਅਵਾਜ਼ ਬੁਲੰਦ ਕੀਤੀ ਹੈ।
          ਦਿੱਲੀ ਤੋਂ ਪੁੱਜੇ ਪ੍ਰੋ. ਰਾਕੇਸ਼ ਰੰਜਨ ਨੇ ਇਕ ਚਸ਼ਮਦੀਦ ਗਵਾਹ ਵਜੋਂ ਦੱਸਿਆ ਕਿ ਸਾਡੀਆਂ ਅੱਖਾਂ ਸਾਹਮਣੇ ਜਦੋਂ ਧੱਕੇ ਨਾਲ ਸਾਈਬਾਬਾ ਦੇ ਘਰੋਂ ਸਮਾਨ ਪੁਲਿਸ ਨੇ ਚੁਕਿਆ, ਸਾਡੇ ਜੋਰ ਪਾਉਣ ਤੇ ਵੀ ਸਮਾਨ ਚੈਕ ਕਰਾਉਣ ਜਾਂ ਸਾਡੇ ਦਸਤਖਤ ਤੱਕ ਨਹੀਂ ਲਏ। ਇਹ ਸਾਈਬਾਬਾ ਦੀ ਗ੍ਰਿਫਤਾਰੀ ਨਹੀਂ ਇਹ ਅਗਵਾ ਦਾ ਮਾਮਲਾ ਹੈ। ਇਕ ਅਪੰਗ ਪ੍ਰੋ. ਹੁਣ ਕਾਲ ਕੋਠੜੀ ‘ਚ ਰੱਖਕੇ, ਅਦਾਲਤ ‘ਚ ਪੇਸ਼ ਵੀ ਨਾ ਕਰਕੇ ਅਤੇ ਸਾਰੇ ਕਾਇਦੇ ਕਾਨੂੰਨਾਂ ਦਾ ਉਲੰਘਣ ਕਰਕੇ ਜਬਰੀ ਬੰਦ ਕਰਕੇ ਰੱਕਿਆ ਅਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਪ੍ਰੋ. ਰੰਜਨ ਨੇ ਕਿਹਾ ੈ ਕਿ ਪ੍ਰੋ. ਸਾਈਬਾਬਾ ਲੁੱਟੇ-ਪੁੱਟੇ ਲੋਕਾਂ ਦੀ ਅਵਾਜ਼ ਹੈ। ਅਸੀਂ ਸਾਰੇ ਉਸ ਅਵਾਜ਼ ਨਾਲ ਅਵਾਜ਼ ਮਿਲਾਉਂਦੇ ਹਾਂ ਅਤੇ ਮਿਲਾਉਂਦੇ ਰਹਾਂਗੇ। ਉਹ ਅਵਾਜ਼ ਫਾਸ਼ੀ ਦਮਨ ਨਾਲ ਬੰਦ ਨਹੀਂ ਹੋ ਸਕਦੀ।
          ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਡਾ. ਪਰਮਿੰਦਰ ਨੇ ਸਾਈਬਾਬਾ ਦੇ ਜਬਰੀ ਉਧਾਲੇ ਅਤੇ ਜਬਰ ਨਾਲ ਜੋੜਕੇ ਵੇਖਣ ਅਤੇ ਜਨ-ਅਧਾਰ ਵਾਲੀ ਇਨਕਲਾਬੀ ਜਮਹੂਰੀ ਲਹਿਰ ਉਸਾਰਨ ਦਾ ਸੱਦਾ ਸਿਤਾ। ਪ੍ਰੋ. ਅਜਮੇਰ ਔਲਝਖ  ਨੇ ਸੱਦਾ ਦਿੱਤਾ ਕਿ ਬੁੱਧੀਜੀਵੀ ਵਰਗ ਅਤੇ ਮਿਹਨਤਕਸ਼ ਲੋਕਾਂ ਨੂੰ ਜੋਟੀ ਪਾ ਕੇ ਅਜਿਹੇ ਫਾਸ਼ੀ ਹੱਲੇ ਖਿਲਾਫ ਡਟਣ ਦੀ ਲੋੜ ਹੈ। ਫਰੰਟ ਦੇ ਸੂਬਾ ਕਮੇਟੀ ਮੈਂਬਰ ਐਨ ਕੇ ਜੀਤ ਨੇ ਮਤੇ ਪੇਸ਼ ਕੀਤੇ ਜਿੰਨਾਂ ਨੂੰ ਦੋਵੇਂ ਹੱਤ ਖੜੇ ਕਰਕੇ ਪਾਸ ਕੀਤਾ।
           ਮਤਿਆਂ ‘ਚ ਮੰਗ ਕੀਤੀ ਗਈ ਕਿ ਡਾ. ਜੀ ਐਨ ਸਾਈਬਾਬਾ ਨੂੰ ਤੁਰਤ ਰਿਹਾਅ ਕੀਤਾ ਜਾਵੇ। ਇਨਕਲਾਬੀ ਜੱਥੇਬੰਦੀਆਂ ਉਪਰ ਮੜ੍ਹੀ ਪਾਬੰਧਦੀ ਖਤਮ ਕੀਤੀ ਜਾਵੇ। ਲੋਕ ਹੱਕਾਂ ਲਈ ਜੂਝਣ ਵਾਲਿਆਂ ਉਪਰ ਮੜ੍ਹੇ ਕੇਸ ਰੱਦ ਕੀਤੇ ਜਾਣ। ਪੰਜਾਬ ਅੰਦਰ ਕੀਤੀ ਜਾ ਰਹੀ ਜੁਬਾਨਬੰਦੀ ਵਾਲੇ ਜਾਬਰਾਨਾ ਕਦਮ ਬੰਦ ਕੀਤੇ ਜਾਣ। ਬਾਊਪੁਰ ਪਿੰਡ ਦੇ ਦਲਿਤਾਂ ਦਾ ਸਮਾਜਿਕ ਬਾਈਕਾਟ ਰੱਦ ਕੀਤਾ ਜਾਵੇ। ਮੁਲਕ ਭਰ ਦੇ ਕਲਾਕਾਰਾਂ ਬੁੱਧੀਜੀਵੀਆਂ ਅਤੇ ਹੋਰ ਮਿਹਨਤਕਸ਼ ਤਬਕਿਆਂ ਦਾ ਗਲਾ ਘੁੱਟਣ ਵਾਲੇ ਹੱਥ ਰੋਕੇ ਜਾਣ। ਜਮਹੂਰੀ ਫਰੰਟ ਵੱਲੋਂ ਵਸੰਥਾ ਅਤੇ ਪ੍ਰੋ. ਰਾਕੇਸ਼ ਰੰਜਨ ਦਾ ਪੁਸਤਕ ਸੈਟ ਨਾਲ ਸਨਮਾਨ ਕੀਤਾ ਗਿਆ।

Advertisements
 
Leave a comment

Posted by on May 26, 2014 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: