RSS

ਭਾਰਤ ਦੀ ਨਵੀਂ ਖੋਜ, ਇਕ ਐਸਾ ਪਿੰਡ ਜਿੱਥੇ ਨਕਸਲੀ ਹੀ ਸਰਕਾਰ ਹਨ

29 Apr

This slideshow requires JavaScript.


ਜ਼ਖ਼ਮੀਆਂ ਨੂੰ ਲਿਜਾਣ ਲਈ ਹੈਲੀਕਾਪਟਰ ਤਿਆਰ-ਬਰ-ਤਿਆਰ ਸਨ; ਸੈਟੇਲਾਈਟ ਤਸਵੀਰਾਂ ਦੀ ਘੋਖ-ਪੜਤਾਲ ਕਰਕੇ ਧਿਆਨ ਨਾਲ ਨਿਸ਼ਾਨੇ ਮਿੱਥੇ ਗਏ ਅਤੇ ਫ਼ੌਜੀ ਦਸਤਿਆਂ ਨੂੰ ਖ਼ਬਰਦਾਰ ਕੀਤਾ ਗਿਆ : ਜ਼ਬਰਦਸਤ ਮੁਕਾਬਲਾ ਹੋਵੇਗਾ ਅਤੇ ਹੋ ਸਕਦਾ ਹੈ ਨਕਸਲੀ ਸੈਂਕੜੇ ਨਹੀਂ, ਹਜ਼ਾਰਾਂ ਦੀ ਤਾਦਾਦ ’ਚ ਹੋਣ। ਕਈ ਹਫ਼ਤਿਆਂ ਦੀ ਯੋਜਨਾਬੰਦੀ ਤੋਂ ਬਾਦ, ਆਟੋਮੈਟਿਕ ਬੰਦੂਕਾਂ, ਸੈਟੇਲਾਈਟ ਫ਼ੋਨਾਂ ਅਤੇ ਸਵੀਡਨ ਦੇ ਬਣੇ ਕਾਰਲ ਗੁਸਤਾਵ ਰਾਕਟ ਲਾਂਚਰਾਂ ਨਾਲ ਲੈਸ ਸੁਰੱਖਿਆ ਤਾਕਤਾਂ ਨੇ ਅਬੂਝਮਾੜ ਦੇ ਘਣੇ ਜੰਗਲਾਂ ’ਚ ਪਹਿਲੀ ਵਾਰ ਪੈਰ ਧਰਿਆ ਜੋ ਦੋ ਸੂਬਿਆਂ, ਮਹਾਰਾਸ਼ਟਰ ਅਤੇ ਛੱਤੀਸਗੜ•, ’ਚ ਫੈਲੇ ਹੋਏ ਹਨ। 6000 ਵਰਗ ਕਿਲੋਮੀਟਰ ਸੰਘਣੇ ਜੰਗਲ ਅਬੂਝਮਾੜ ਦਾ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਕਦੇ ਸਰਵੇਖਣ ਹੀ ਨਹੀਂ ਹੋਇਆ।
ਧਾਵੇ ਬੋਲਣ ਲਈ, ਸੁਰੱਖਿਆ ਤਾਕਤਾਂ ਨੇ ਇਸ ਇਲਾਕੇ ਦੇ ਨਕਸ਼ੇ ਦੀ ਤਸਵੀਰ ਗੂਗਲ ਅਰਥ  (ਨੈ¤ਟ ਖੋਜ ਇੰਜਨ) ਦੀ ਮਦਦ ਨਾਲ ਵੱਡੀ ਕਰਕੇ ਦੋ ਇਮਾਰਤਨੁਮਾ ਢਾਂਚੇ ਟਿੱਕ ਲਏ ਜਿਨ•ਾਂ ਦੀ ਸ਼ਨਾਖ਼ਤ ‘ਨਕਸਲੀ ਕੈਂਪਾਂ’ ਵਜੋਂ ਕੀਤੀ ਗਈ। ਜੰਗਲ ’ਚ ਘੁਸਕੇ ਨਕਸਲੀਆਂ ਨੂੰ ਦਬੱਲਣ ਦੀ ਵਿਉਂਤ ਬਣਾਈ ਗਈ। ਇਸ ਮਿਸ਼ਨ ਦਾ ਦੂਜਾ ਟੀਚਾ ਸੀ ਨਕਸਲੀ ਗੜ• ’ਚ ਮਨੋਵਿਗਿਆਨਕ ਪਾੜ ਪਾਉਣਾ ਕਿਉਂਕਿ ਇਹ ਨਕਸਲੀਆਂ ਦਾ ਟਿਕਾਣਾ ਤਾਂ ਹੈ ਹੀ ਨਾਲ ਹੀ ਕੁਲ ਹਕੂਮਤੀ ਕੰਟਰੋਲ ਤੋਂ ‘ਮੁਕਤ’ ਖੇਤਰ ਵੀ ਹੈ।
ਜ਼ਬਰਦਸਤ ਮੁਕਾਬਲੇ ਲਈ ਤਿਆਰ, ਹਥਿਆਰਾਂ ਨਾਲ ਲੈਸ ਸੁਰੱਖਿਆ ਦਸਤੇ 70 ਕਿਲੋਮੀਟਰ ਦਾ ਪੈਂਡਾ ਗਾਹਕੇ ‘ਨਕਸਲੀ ਖ਼ੇਮੇ’ ਤੱਕ ਪਹੁੰਚੇ।
ਇਹ ਕੀ! ਨਕਸਲੀ ਖ਼ੇਮੇ ਦਾ ਨਾਂ-ਨਿਸ਼ਾਨ ਵੀ ਨਹੀਂ, ਇਥੇ ਤਾਂ 15-20 ਝੌਂਪੜੀਆਂ ਦਾ ਪਿੰਡ ਸੀ।
ਗੂਗਲ ਅਰਥ ਉ¤ਪਰ ਸੁਰੱਖਿਆ ਤਾਕਤਾਂ ਨੇ ਇਮਾਰਤਾਂ ਦਾ ਜੋ ਝੁੰਡ ਪਹਿਲੀ ਵਾਰ ਤੱਕਿਆ ਸੀ ਉਹ ਅਸਲ ਵਿਚ ਮੂੜੀਆ ਆਦਿਵਾਸੀਆਂ ਦੇ ਰੈਣ-ਬਸੇਰੇ ਸਨ, ਜੋ ਵਰਦੀਧਾਰੀ ਹਥਿਆਰਬੰਦ ਆਦਮੀਆਂ ਨੂੰ ਦੇਖਕੇ ਭੈਭੀਤ ਹੋ ਗਏ।
ਸੀ ਆਰ ਪੀ ਐ¤ਫ ਦੇ ਡੀ ਆਈ ਜੀ (ਓਪਰੇਸ਼ਨ) ਐ¤ਸ. ਇਲੈਂਗੋ ਨੇ ਹੈਰਾਨ ਹੋ ਕੇ ਕਿਹਾ, ‘‘ਕੌਣ ਜਾਣਦਾ ਸੀ ਕਿ ਇਥੇ ਬੋਡੀਗੁਡਾ ਨਾਂ ਦਾ ਪਿੰਡ ਵੀ ਹੈ’’, ਪਿੰਡ ਜੋ ਆਜ਼ਾਦੀ ਤੋਂ ਬਾਦ ਪਹਿਲੀ ਵਾਰ ਖੋਜਿਆ ਗਿਆ ਸੀ।
ਬੇਪਛਾਣ, ਬੇਮੁਹਾਂਦਰਾ ਕਬਾਇਲੀ-ਜਿਨ•ਾਂ ਨੇ ਕਦੇ ਬਿਜਲੀ, ਪਾਣੀ ਦੀਆਂ ਟੂਟੀਆਂ, ਸਕੂਲਾਂ ਜਾਂ ਡਿਸਪੈਂਸਰੀਆਂ, ਆਦਮੀਆਂ ਜਾਂ ਮਸ਼ੀਨਾਂ ਦੀ ਸ਼ਕਲ ਵੀ ਨਹੀਂ ਦੇਖੀ-ਇਸ ਯਕੀਨ ਨਾਲ ਹੀ ਜਵਾਨ ਹੋਏ ਕਿ ਨਕਸਲੀ ਹੀ ਸਰਕਾਰ ਹਨ। ਬਾਗ਼ੀ ਉਨ•ਾਂ ਨੂੰ ਚੌਲ ਅਤੇ ਦਵਾਈਆਂ ਵੰਡਦੇ ਹਨ ਅਤੇ ਉਨ•ਾਂ ਦੀਆਂ ਰੋਜ਼ਮਰਾ ਲੋੜਾਂ ਦਾ ਧਿਆਨ ਰੱਖਦੇ ਹਨ। ਉਨ•ਾਂ ਨੂੰ ਕਦੇ ਟਰਾਂਸਪੋਰਟ ਜਾਂ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਦੇ ਦਰਸ਼ਨ ਨਸੀਬ ਨਹੀਂ ਹੋਏ; ਉਨ•ਾਂ ਦੀ ਦੁਨੀਆ ਤਾਂ ਬਸ ਲਾਲ ਫ਼ੌਜ ਤੱਕ ਸੀਮਤ ਹੈ।
ਇਥੇ ਸੱਭਿਅਤਾ ਦੇ ਸਭ ਤੋਂ ਨੇੜੇ ਬਹਿਰਾਮਗੜ• ਨਾਂ ਦਾ ਇਕ ਵੱਡਾ ਪਿੰਡ ਜਾਂ ਕਸਬਾ ਹੈ ਜੋ ਇੱਥੋਂ 29 ਕਿਲੋਮੀਟਰ ਦੂਰ ਹੈ। ਇੱਥੇ ਪੁਲਿਸ ਦਾ ਥਾਣਾ ਵੀ ਹੈ ਪਰ ਬੋਡੀਗੁਡਾ ਦੇ ਕਬਾਇਲੀਆਂ ਦਾ ਇਸ ਨਾਲ ਕਦੇ ਵਾਹ ਨਹੀਂ ਪਿਆ।
ਨਕਸਲੀਆਂ ਦੇ ਫੈਲਾਅ ਨੂੰ ਰੋਕਣ ਦੀ ਵਿਆਪਕ ਰਣਨੀਤੀ ਦਾ ਉਦੇਸ਼ ਹੈ ਇਲਾਕਾ ਖਾਲੀ ਕਰਾਉਣਾ, ਇਸ ਨੂੰ ਕਬਜ਼ੇ ’ਚ ਲੈਣਾ ਅਤੇ ਇਸ ਦਾ ‘ਵਿਕਾਸ’ ਕਰਨਾ। ਕਈ ਹਫ਼ਤਿਆਂ ਦੀ ਵਿਉਂਤਬੰਦੀ ਤੋਂ ਬਾਦ ਪਿਛਲੇ ਮਹੀਨੇ ਜੋ ਸੁਰੱਖਿਆ ਮੁਹਿੰਮ ਚਲਾਈ ਗਈ ਉਸ ਦਾ ਅੰਤ ਜੰਗਲ ’ਚ ਇਕ ਘੰਟਾ ਗੋਲੀਆਂ ਦੇ ਵਟਾਂਦਰੇ ਨਾਲ ਹੋਇਆ। ਦੋ ਜਵਾਨ ਜ਼ਖ਼ਮੀ ਹੋਏ, ਕੋਈ ਨਕਸਲੀ ਅੜਿੱਕੇ ਨਹੀਂ ਆਇਆ, ਅਤੇ ਹਾਂ ਬੋਡੀਗੁਡਾ ਜ਼ਰੂਰ ਲੱਭ ਲਿਆ ਗਿਆ।
ਥੋੜ•ੇ ਦਿਨ ਪਹਿਲਾਂ, ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਮੁੱਖ ਮੰਤਰੀਆਂ ਦੀ ਮੀਟਿੰਗ ’ਚ ਲਾਲ ਖ਼ਤਰੇ ਬਾਰੇ ਬੋਲਦਿਆਂ ਕਿਹਾ ਕਿ ਰਾਜ ਦਾ ਹੱਥ ਇਸ ਕਰਕੇ ਉ¤ਪਰ ਨਹੀਂ ਹੈ ਕਿਉਂਕਿ ‘ਉ¤ਥੇ ਲੋੜੀਂਦੇ ਜਵਾਨ, ਹਥਿਆਰ ਅਤੇ ਵਾਹਨ ਨਹੀਂ ਹਨ, ਲੋੜੀਂਦੀਆਂ ਸੜਕਾਂ ਨਹੀਂ ਹਨ ਅਤੇ ਚੋਖਾ ਪ੍ਰਸ਼ਾਸਨ ਨਹੀਂ ਹੈ।’’ ਉਸ ਨੂੰ ਇਸ ਵਿਚ ਇਕ ਸਤਰ ਹੋਰ ਜੋੜ ਦੇਣੀ ਚਾਹੀਦੀ ਸੀ-ਕੁਝ ਸੂਬਿਆਂ ਨੂੰ ਉਨ•ਾਂ ਪਿੰਡਾਂ ਦਾ ਵੀ ਗਿਆਨ ਨਹੀਂ ਹੈ ਜਿੱਥੇ ਸਾਡੇ ਆਪਣੇ ਲੋਕ ਵਸਦੇ ਹਨ।
ਕੌਣ ਜਾਣਦਾ ਹੈ ਕਿ ਇਸ ਅਬੁੱਝ ਪਹਾੜੀ ’ਚ ਕਿੰਨੇ ਕੁ ਬੋਡੀਗੁਡਾ ਵਸੇ ਹੋਏ ਹਨ।
(ਪੇਸ਼ਕਸ਼ : ਬੂਟਾ ਸਿੰਘ, ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ’ਤੇ ਅਧਾਰਤ)

Advertisements
 
Leave a comment

Posted by on April 29, 2012 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: