RSS

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਅਤੇ ਸਮੁੱਚੇ ਰੂਪ ‘ਚ ਮੌਤ ਦੀ ਸਜਾ ਦੇ ਵਿਰੁੱਧ ਮੁਹਿੰਮ

23 Mar

(Campaign against the hanging of Balwant Singh Rajoana and Death Sentence in general)

This slideshow requires JavaScript.

26-03-12 ਦਿਨ ਸੋਮਵਾਰ ਨੂੰ ਪਟਿਆਲਾ ਜਿਲ•ੇ ਦੇ ਹਜਾਰਾ ਕਿਸਾਨ, ਮੁਲਾਜ਼ਮ ਤੇ ਹੋਰ ਲੋਕ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ, ਬਲਵੰਤ ਸਿੰਘ ਰਾਜੋਆਣਾਂ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੇ ਵਿਰੋਧ ਵਿੱਚ ਰੋਸ ਧਰਨਾਂ ਦੇਣਗੇ। ਇਸ ਧਰਨੇ ‘ਚ ਸ਼ਾਮਲ ਹੋਣ ਵਾਲੇ ਲੋਕ ਪਹਿਲਾਂ ਨਾਭਾ ਰੋਡ ਸਥਿਤ ਐਨਵਾਇਰਨਮੈਂਟ ਪਾਰਕ (ਨੇੜੇ ਗਰੂਦੁਆਰਾ ਦੁੱਖਨਿਵਾਰਨ) ‘ਚ ਇਕੱਠੇ ਹੋਣਗੇ ਤੇ ਰੋਸ ਜਲੂਸ ਦੀ ਸ਼ਕਲ ;ਚ ਡੀ.ਸੀ. ਦਫ਼ਤਰ ਪਟਿਆਲਾ ਵੱਲ ਜਾਣਗੇ। ਇਸ ਸਬੰਧ ‘ਚ ਅੱਜ ਐਨਵਾਇਰਨਮੈਂਟ ਪਾਰਕ ‘ਚ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਾਂਝੀ ਮੀਟਿੰਗ ਕਰਕੇ ਇਹ ਫੈਸਲਾ ਲਿਆ। ਜਿਹਨਾਂ ਜਥੇਬੰਦੀਆਂ ਦੇ ਨੁਮਾਇੰਦੇ ਇਸ ਮੀਟਿੰਗ ‘ਚ ਸ਼ਾਮਲ ਹੋਏ ਉਹ ਇਸ ਤਰਾਂ ਹਨ; ਬੀ.ਕੇ.ਯੂ , ਏਕਤਾ (ਸਿਧੂਪੁਰ) ਦੇ ਗੁਰਬਖਸ਼ ਸਿੰਘ ਬਲਬੇੜਾ, ਬੀ.ਕੇ.ਯੂ  (ਲੱਖੋਵਾਲ) ਦੇ ਦਲਜੀਤ ਸਿੰਘ, ਪਵਿਤਰ ਸਿੰਘ ਮਾਂਗੇਵਾਲ ਤੇ ਗੁਰਚਰਨ ਸਿੰਘ ਮੜੌਲੀ,  ਬੀ.ਕੇ.ਯੂ , ਏਕਤਾ, (ਡਕੌਂਦਾ) ਦੇ ਡਾ: ਦਰਸ਼ਨ ਪਾਲ ਤੇ ਸਤਵੰਤ ਸਿੰਘ ਵਜੀਦਪੁਰ, ਸਿੱਖ ਬੁਧੀਜੀਵੀ ਕੌਂਸਲ ਦੇ ਹਰਪਾਲ ਸਿੰਘ ਪੰਨੂ, ਦੋਧੀ ਡੇਅਰੀ ਯੂਨੀਅਨ ਦੇ ਕਾਕਾ ਸਿੰਘ ਫਤਿਹਪੁਰ ਤੇ ਰਣਜੀਤ ਸਿੰਘ ਸਵਾਜਪੁਰ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਰਾਜੀਵ ਲੋਹਟਬੱਧੀ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੇਵਾ ਸਿੰਘ ਪਨੌਂਦੀਆਂ, ਜਮਹੂਰੀ ਕਿਸਾਨ ਸਭਾ ਦੇ ਕਾ: ਮਹਿੰਦਰ ਸਿੰਘ, ਤਰਕਸ਼ੀਲ ਸੁਸਾਇਟੀ, ਪੰਜਾਬ; ਪਟਿਆਲਾ ਦੇ ਰਾਮ ਸਿੰਘ ਬੰਗ ਤੇ ਰਾਮ ਕੁਮਾਰ, ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਬਲਵਿੰਦਰ ਸਿੰਘ ਚਾਹਲ। ਇਹਨਾਂ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਤਾਲਮੇਲ ਕਰਨ ਤੇ ਮੀਟੰਗ ਬੁਲਾਉਣ ਦੀ ਪਹਿਲਕਦਮੀ ਸਤਨਾਮ ਲੇਖਕ ਜੰਗਲਨਾਮਾ ਨੇ ਕੀਤੀ।
ਪ੍ਰੈਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਸਤਨਾਮ ਨੇ ਦੱਸਿਆ ਕਿ ਵੱਖੋ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ  ਕਰਕੇ ਬਲਵੰਤ ਸਿੰਘ ਰਾਜੋਆਣਾਂ ਦੀ ਫਾਂਸੀ ਫੌਰੀ ਤੌਰ ‘ਤੇ ਰੱਦ ਕਰਨ ਅਤੇ ਆਮ ਤੌਰ ਤੇ ਮੌਤ ਦੀ ਸਜਾ ਦਾ ਵਿਰੋਧ ਕਰਨ ਲਈ ਇੱਕ ਮੁਹਿੰਮ ਚਲਾਉਣ ਦਾ ਸਾਂਝਾ ਬੈਨਰ ਬਣਾਇਆ ਗਿਆ ਹੈ। ਜੋ ਦੂਸਰਾ ਮਤਾ ਪਾਸ  ਕੀਤਾ ਗਿਆ ਉਸ ਮੁਤਾਬਿਕ ਭਾਰਤੀ ਸਵਿੰਧਾਨ ਚੋਂ ਮੌਤ ਦੀ ਸਜਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਦੁਨੀਆਂ ਦੇ 140 ਤੋਂ ਵੱਧ ਦੇਸ਼ਾ ਨੇ ਮੌਤ ਦੀ ਸਜਾ ਪਹਿਲਾਂ ਹੀ ਰੱਦ ਕਰ ਦਿੱਤੀ ਹੋਈ ਹੈ।
ਉਹਨਾਂ ਨੇ ਅੱਗੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਹੀਂ ਇੱਕ ਮੰਗ ਪੱਤਰ ਸਬੰਧਤ ਉ¤ਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਅੰਤ ‘ਚ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਤੇ ਜਥੇਬੰਦੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਉਹਨਾਂ ਨੂੰ 26-03-12 ਸਵੇਰੇ 11.00 ਵਜੇ ਨਾਭਾ ਰੋਡ ਸਥਿਤ ਐਨਵਾਇਰਨਮੈਂਟ ਪਾਰਕ (ਨੇੜੇ ਗਰੂਦੁਆਰਾ ਦੁੱਖਨਿਵਾਰਨ) ਵੱਡੀ ਗਿਣਤੀ ‘ਚ ਪਹੁੰਚਣ ਲਈ ਕਿਹਾ।
ਜਾਰੀ ਕਰਤਾ:
ਸਤਨਾਮ ਸਿੰਘ
98727-13759

Advertisements
 
Leave a comment

Posted by on March 23, 2012 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: