RSS

ਖਾਮੋਸ਼ ਰਹੋ

17 Apr

(ਕਵਿਤਾ)
(ਡਾ. ਬਿਨਾਇਕ ਸੇਨ ਦੇ ਨਾਂ)
-ਪ੍ਰੋ. ਬਾਵਾ ਸਿੰਘ-

ਤੁਸੀਂ ਸਾਨੂੰ ਕਹਿੰਦੇ ਹੋˆ
ਖਾਮੋਸ਼ ਰਹੋˆ
ਚੁੱਪ!
ਸਿਰਫ਼ ਸੁਣੋ
ਮੂੰਹ ਬੰਦ
ਬੱਸ ਕੁੱਝ ਨਾ ਕਹੋ।
ਕਿਉਂਕਿ
ਅਸੀਂ ਖੁਦ ਫੁਰਮਾਨ ਹਾਂ
ਕਿਉਂਕਿ ਅਸੀਂ
ਖ਼ੁਦ ਹੁਕਮਰਾਨ ਹਾਂ।।

ਤੁਸੀਂ ਸਾਨੂੰ ਕਹਿੰਦੇ ਹੋˆ
ਅਸੀਂ ਸਭ ਜਾਣਦੇ ਹਾਂ
ਕਿ ਇਹ ਕਸ਼ਮੀਰੀ-ਵੀਰੀ
ਵੱਖਵਾਦੀ…..ਅੱਤਵਾਦੀ
ਔਹ ਦੂਰ ਪੂਰਬੀਏ
ਅਤੇ ਮਾਓਵਾਦੀ ਕੌਣ ਹਨ।
ਇਹਨਾਂ ਦੀ ਵਕਾਲਤ ਨਾ ਕਰੋ
ਚੁੱਪ ਰਹੋ….
ਬਸ ਕੁੱਝ ਨਾ ਕਹੋ।।

ਅਸੀਂ ਕਹਿੰਦੇ ਹਾਂ ਕਿˆ
ਔਹ ਟੈਂਕੀਆਂ ਤੇ ਚੜ੍ਹੇ
ਨੌਜਵਾਨਾਂ ਵੱਲ ਵੇਖੋ
ਗਰੀਬੀ ਨਾਲ ਲੜ ਰਹੇ
ਇਨਸਾਨਾਂ ਵੱਲ ਵੇਖੋˆ
ਖ਼ੁਦਕੁਸ਼ੀਆਂ ਕਰ ਰਹੇ
ਕਿਸਾਨਾਂ ਵੱਲ ਵੇਖੋ
ਅਖ਼ਬਾਰਾਂ ’ਚ ਛਪੇ
ਤੁਹਾਡੇ ਹੀ ਬਿਆਨਾਂ ਵੱਲ ਵੇਖੋ।।

ਅਸੀਂ ਵਾਰ ਵਾਰ ਕਹਿੰਦੇ ਹਾਂ ਕਿˆ
ਅਸੀਂ ਕਿਸੇ ਦੇ ਵਕੀਲ ਨਹੀਂ
ਬੱਸ ਮਹਿਜ ਗੁਆਹ ਹਾਂ
ਛੁੱਟੜ ਲੋਕਾਂ ਦੇ ਬੱਸ
ਖੈਰ-ਖੁਆਹ ਹਾਂ।।

ਬੁੱਲਾਂ ਤੇ ਉਂਗਲ ਰੱਖˆ
ਤੁਸੀਂ ਸਾਨੂੰ ਧਮਕਾਉਣਾ ਚਾਹੁੰਦੇ ਹੋ
ਖ਼ੁਬਰਦਾਰ!
ਨਹੀਂ ਤਾਂ ਮਾਰੇ ਜਾਓਗੇ
ਬੁੱਲ ਸਿਓਂ ਲਵੋ
ਨਹੀਂ ਤਾਂ ਉਮਰ ਭਰ ਲਈ
ਜੇਲ੍ਹਾਂ ’ਚ ਤਾੜੇ ਜਾਓਗੇ।
ਤੁਸੀਂ ਸਾਨੂੰ ਕਹਿੰਦੇ ਹੋˆ
ਕੰਨਾਂ ਦੀ ਤੈਅ-ਜਾ…..
ਥਾਂਏਂ ਹੀ
ਵੈਲਡਿੰਗ ਕਰਵਾ ਲਵੋ
ਸ਼ੋਰ ਪ੍ਰਦੂਸ਼ਣ ਤੋਂ ਬਚਣ ਲਈ
ਸਾਊਂਡ ਪਰੂਫ ਬਣਾ ਲਵੋ।

ਤੁਸੀਂ ਸਾਨੂੰ ਨਸੀਹਤ ਕਰਦੇ ਹੋˆ
ਕਿ ਅੱਖਾਂ ਤੇ
ਹਰੀ ਪੱਟੀ ਲਟਕਾˆ
ਗੂੜੀ-ਕਾਲੀ ਐਨਕ ਲਗਾ
ਤਾਜ਼ਾ-ਅਪਰੇਸ਼ਨ ਹੋਣ ਦਾ
ਬਹਾਨਾ ਕਰੋˆ
ਜੋ ਦਿੱਸ ਰਿਹੈ
ਉਸਨੂੰ ਭੁਲਾਉਣ ਦਾ ਬਹਾਨਾ ਕਰੋ।

ਤੁਸੀਂ ਸਾਨੂੰ ਪਾਠ ਪੜ੍ਹਾਉਂਦੇ ਹੋˆ
ਕਿ ਇੰਝ ਕਰ ਸਕਣਾˆ
ਸਾਡਾ ਜਮਾਂਦਰੂ ਹੱਕ ਹੈ
ਸੰਵਿਧਾਨਕ ਅਧਿਕਾਰ ਹੈ
ਜਮਹੂਰੀ ਹੱਕ ਹੈ।

ਤੁਸੀਂ ਸਾਨੂੰ ਤਾੜਨਾ ਕਰਦੇ ਹੋˆ
ਡਾਕਟਰ ਹੋ ਨਾ
ਸਿਰਫ ਡਾਕਟਰੀ ਕਰੋ
ਮਾਸਟਰ ਹੋ ਨਾ….
ਸਿਰਫ਼ ਮਾਸਟਰੀ ਕਰੋ
ਜਾਂ ਜੋ ਵੀ ਕੁੱਝ ਹੋ
ਪਰ ਸਿੱਧਾ ਵੇਖੋ…
ਨੱਕ ਦੀ ਸੇਧ
ਐਵੇਂ ਆਸੇ ਪਾਸੇ ਕੀ ਝਾਕਦੇ ਹੋ।।

ਅਸੀਂ ਪਰ
ਸ਼ਰਾਰਤੀ ਬੱਚਿਆਂ ਵਾਂਗ
ਕਦੇ ਬਾਜ ਨਹੀਂ ਆਉਂਦੇ
ਿਕਉਂਕਿ ਜਾਣਦੇ ਹਾਂ
ਕਿ ਨੱਕ ਕੰਪਾਸ ਨਹੀਂ ਹੁੰਦੇ
ਆਸੇ-ਪਾਸੇ ਝਾਂਕਿਆਂ ਬਿਨ
ਜੀਵਨ ਦੇ ਇਮਤਿਹਾਂ
ਪਾਸ ਨਹੀਂ ਹੁੰਦੇ।

ਏਸੇ ਲਈ ਤਾਂ ਅਸੀਂ
ਫਿਰ ਉੱਚੀ ਉੱਚੀ ਕਹਿੰਦੇ ਹਾਂ
ਐ ਹੁਕਮਰਾਂ
ਔਹ ਦੂਰ ਆਉਂਦੀ
Õੋਈ ਭੀੜ ਵੇਖ
ਉਸਦੇ ਹੱਥਾਂ ’ਚ
ਬਲਦੀ ਮੋਮਬੱਤੀ ਅਤੇ ਤੀਰ ਵੇਖ
ਆਵਾਜ਼ ਹੀ ਕਿਓਂ
ਉਨ੍ਹਾਂ ਦੀ ਚੁੱਪ ਵੀ ਸਮਝ
ਅੱਖਾਂ ਖੁੱਲੀਆਂ ਜਾਂ ਬੰਦ
ਪਰ ਉਹਨਾਂ ਦੀ
ਰਮਜ ਵੀ ਸਮਝ।।

ਨਹੀਂ ਤਾਂ ਖ਼ਬਰਦਾਰ!
ਹੁਣ ਅਸੀਂ ਨਹੀਂ
ਸਗੋਂ ਤੂੰ ਮਾਰਿਆ ਜਾਵੇਂਗਾ
ਜੇਲ੍ਹਾਂ ’ਚ ਉਮਰ ਭਰ ਲਈˆ
ਹੁਣ ਅਸੀਂ ਨਹੀਂ
ਸਗੋਂ ਤੂੰ ਤਾੜਿਆ ਜਾਵੇਂਗਾ।
ਕਿਉਂਕਿ
ਖੇਡ ਦਾ ਪਾਸਾ
ਕਦੇ ਵੀ ਬਦਲ ਸਕਦਾ ਹੈ
ਕਦੇ ਵੀ ਬਦਲ ਸਕਦਾ ਹੈ।।

 
Leave a comment

Posted by on April 17, 2011 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: