RSS

ਸਮੱਸਿਆ ਕੌਣ ਹਨ – ਮਾਓਵਾਦੀਏ ਜਾਂ ਹਕੂਮਤ – ਹਿਮਾਂਸ਼ੂ ਕੁਮਾਰ

20 Nov

ਇਹ ਲੇਖ ਇਕ ਗਾਂਧੀਵਾਦੀ ਹਿਮਾਂਸ਼ੂ ਕੁਮਾਰ ਵਲੋਂ 31 ਅਕਤੂਬਰ 2009 ਨੂੰ ਮੁੰਬਈ ਪ੍ਰੈਸ ਕਲੱਬ ਵਿਖੇ ਦੰਤੇਵਾੜਾ ਦੀਆਂ ਹਾਲਤਾਂ ਉ¤ਤੇ ਦਿੱਤੇ ਗਏ ਭਾਸ਼ਣ ਦਾ ਸਾਰਾਂਸ਼ ਹੈ, ਜੋ ਅੰਗਰੇਜ਼ੀ ਦੇ ਸਪਤਾਹਿਕ ਮੈਗਜ਼ੀਨ ‘ਇਕਨਾਮਿਕ ਐਂਡ ਪੋਲੀਟੀਕਲ ਵੀਕਲੀ’ ਦੇ ਨਵੰਬਰ 21-27, 2009 ਦੇ ਅੰਕ ਵਿਚ ਪ੍ਰਕਾਸ਼ਤ ਹੋਇਆ :

ਗਾਂਧੀ ਜੀ ਦੀ ਦੱਸੀ ਹੋਈ ਰਾਹ ਕਿ ਅਸਲ ਭਾਰਤ ਪਿੰਡਾਂ ਵਿਚ ਵਸਦਾ ਹੈ ਅਤੇ ਉਥੋਂ ਦੀਆਂ ਹਾਲਤਾਂ ਬਦਲਣ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਵਿਚ ਜਾਣ, ਉ¤ਤੇ ਚਲਦਾ ਹੋਇਆ ਮੈਂ ਸਤਾਰਾਂ ਸਾਲ ਪਹਿਲਾਂ ਦੰਤੇਵਾੜਾ ਗਿਆ। ਪਿੰਡ ਦੇ ਲੋਕਾਂ ਨੇ ਮੈਨੂੰ ਆਪਣਾ ਆਸ਼ਰਮ ਬਣਾਉਣ ਲਈ ਥਾਂ ਦਿੱਤੀ। ਸੰਵਿਧਾਨ ਦੀ ਪੰਜਵੀਂ ਅਨੁਸੂਚੀ ਅਨੁਸਾਰ ਗਰਾਮ ਸਭਾ ਨੂੰ ਇਸ ਤਰ•ਾਂ ਕਰਨ ਦਾ ਅਧਿਕਾਰ ਹੈ ਪਰ ਇਸ ਸਾਲ ਸਰਕਾਰ ਨੇ 1000 ਪੁਲਿਸ ਕਰਮੀਆਂ ਦੀ ਫੋਰਸ ਭੇਜ ਕੇ ਆਸ਼ਰਮ ਢਾਹ ਦਿੱਤਾ…..ਉਸ ਸਮੇਂ ਆਦਿਵਾਸੀਆਂ ਨੇ ਜਾਣਿਆ ਕਿ ਮੈਂ ਵੀ ਉਨ•ਾਂ ਵਰਗਾ ਹੀ ਹਾਂ ਅਤੇ ਮੇਰਾ ਘਰ ਵੀ ਢਾਹਿਆ ਜਾ ਸਕਦੈ।

ਦੰਤੇਵਾੜਾ ਦੇ ਜੰਗਲਾਂ ਵਿਚ ਲੋਕ ਪੁਰਾਣੇ ਜੰਗਲੀ ਲੋਕਾਂ ਵਾਂਗ ਹੀ ਕੁਦਰਤ ਨਾਲ ਇਕਮਿਕ ਹੋ ਕੇ ਰਹਿੰਦੇ ਨੇ। ਉਥੇ ਕੁਦਰਤੀ ਇਨਸਾਫ਼ ਚਲਦਾ ਹੈ। ਨਾ ਤਾਂ ਜੰਗਲ ਵਿਚ ਪੁਲਿਸ ਹੈ ਤੇ ਨਾ ਹੀ ਕੋਈ ਜੁਰਮ। ਮੈਂ ਆਪਣੇ ਵਿਆਹ ਤੋਂ ਇਕ ਮਹੀਨਾ ਪਿਛੋਂ ਦੰਤੇਵਾੜਾ ਗਿਆ ਸੀ। ਮੈਂ ਅਤੇ ਮੇਰੀ ਪਤਨੀ ਨੇ ਬਗੈਰ ਕੰਧਾਂ ਦੇ ਛੱਤ ਵਾਲਾ ਇਕ ਝੌਂਪੜਾ ਬਣਾਇਆ। ਮੈਂ ਮੱਧ ਪ੍ਰਦੇਸ਼ ਘੁੰਮਣ ਲਈ 5-6 ਦਿਨਾਂ ਲਈ ਆਪਣੀ ਪਤਨੀ ਨੂੰ ਇਕੱਲਾ ਛੱਡ ਜਾਂਦਾ ਸੀ। ਉਸਨੂੰ ਕਦੀ ਵੀ ਡਰ ਨਹੀਂ ਲੱਗਿਆ।

ਪਿੰਡਾਂ ਨੂੰ ਜਬਰੀ ਖਾਲੀ ਕਰਵਾਉਣਾ
2005 ਵਿਚ ਛੱਤੀਸਗੜ• ਦੀ ਸਰਕਾਰ ਨੂੰ ਦੰਤੇਵਾੜਾ ਦੇ ਮਾਓਵਾਦੀ ਇਕ ਖ਼ਤਰਾ ਮਹਿਸੂਸ ਹੋਣ ਲੱਗ ਪਏ ਤਾਂ ਸਰਕਾਰ ਨੇ ਸਲਵਾ ਜੂਡਮ ਦੀ ਸ਼ੁਰੂਆਤ ਕੀਤੀ, ਜਿਸ ਦਾ ਅਰਥ ਹੈ ‘ਸਮੂਹਕ ਸ਼ਾਂਤੀ ਮੁਹਿੰਮ’’। ਉਹ ਜਾਣਦੇ ਸਨ ਕਿ ਮਾਓਵਾਦੀਆਂ ਨੂੰ ਆਦਿਵਾਸੀਆਂ ਦੀ ਹਮਾਇਤ ਹਾਸਲ ਹੈ, ਇਸ ਲਈ ਉਨ•ਾਂ ਨੇ ਪਿੰਡਾਂ ਨੂੰ ਹੀ ਖਾਲੀ ਕਰਵਾਉਣਾ ਨਿਸ਼ਚਿਤ ਕਰ ਲਿਆ। ਉਨ•ਾਂ ਨੇ ਪਿੰਡਾਂ ਦੇ ਲੋਕਾਂ ਤੋਂ ਜ਼ਬਰਦਸਤੀ ਪਿੰਡ ਖਾਲੀ ਕਰਵਾ ਕੇ, ਉਨ•ਾਂ ਨੂੰ ਪੁਲਿਸ ਸਟੇਸ਼ਨਾਂ ਦੇ ਨੇੜਲੇ ਕੈਂਪਾਂ ਵਿਚ ਰੱਖਣ ਦੀ ਕੋਸ਼ਿਸ਼ ਕੀਤੀ। ਉਹ ਪੁਲਿਸ ਤੇ ਨਾਲ-ਨਾਲ ਬਦਮਾਸ਼ਾਂ ਦੇ ਟੋਲੇ ਵੀ ਰੱਖਦੇ, ਜੋ ਲੋਕਾਂ ਨੂੰ ਬਘਿਆੜਾਂ ਵਾਂਗ ਪੈਂਦੇ ਤੇ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਕਰਦੇ।
ਪਰ ਆਦਿਵਾਸੀ ਕੁਦਰਤ ਨਾਲ ਇਕਮਿਕ ਹੋ ਕੇ ਕਿਸੇ ਨਦੀ ਦੇ ਨੇੜੇ ਜਾਂ ਕਿਸੇ ਪਹਾੜ ਦੀ ਚੋਟੀ ’ਤੇ ਰਹਿਣ ਦੇ ਆਦਿ ਹਨ। ਆਦਿਵਾਸੀਆਂ ਦੇ ਘਰ ਇਕ ਦੂਜੇ ਤੋਂ ਕਾਫ਼ੀ ਦੂਰੀ ’ਤੇ ਹੁੰਦੇ ਹਨ। ਕੈਂਪਾਂ ਵਿਚ ਸਰਕਾਰ ਨੇ ਜਿਹੜੇ ਸ਼ੈ¤ਡ ਬਣਾਏ ਉਨ•ਾਂ ਵਿਚ ਇਕ ਦੇ ਸਾਹਮਣੇ ਇਕ ਹੋਰ ਸ਼ੈ¤ਡ ਹੁੰਦਾ ਤੇ ਤੁਹਾਡੇ ਸ਼ੈ¤ਡ ਦੇ ਮਗਰ ਇਕ ਹੋਰ। ਜਦ ਆਦਿਵਾਸੀਆਂ ਨੇ ਇਨ•ਾਂ ਕੈਂਪਾਂ ’ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਦੀ ‘‘ਦੇਸ਼ ਭਗਤ’’ ਸੈਨਾ ਨੇ ਉਨ•ਾਂ ’ਤੇ ਗੋਲੀ ਚਲਾਈ, ਉਨ•ਾਂ ਨੂੰ ਫੜਕੇ ਜੇਲ• ’ਚ ਡੱਕਿਆ ਅਤੇ ਬਲਾਤਕਾਰ ਕੀਤੇ।

ਇਕ ਸਮੇਂ ਇਨ•ਾਂ ਕੈਂਪਾਂ ਵਿਚ 1000 ਪਿੰਡਾਂ ’ਚੋਂ ਧੂਹੇ ਹੋਏ 54,000 ਲੋਕ ਰਹਿੰਦੇ ਸਨ। ਸਰਕਾਰ ਨੇ ਦਾਅਵਾ ਕੀਤਾ ਕਿ ਉਨ•ਾਂ ਵਲੋਂ 644 ਪਿੰਡਾਂ ਦੀ ‘‘ਸੈਨੀਟਾਈਜੇਸ਼ਨ’ (ਯਾਨੀ ਕਿ ਸਫ਼ਾਇਆ) ਕਰ ਦਿੱਤਾ ਹੈ। ਜਦ 50 ਹਜ਼ਾਰ ਆਦਿਵਾਸੀ ਜੰਗਲ ਨੂੰ ਭੱਜ ਗਏ ਤਾਂ ਮੁੱਖ ਮੰਤਰੀ ਰਮਨ ਸਿੰਘ ਨੇ ਭੱਜੇ ਹੋਇਆਂ ਨੂੰ ਮਾਓਵਾਦੀਆਂ ਦੇ ਸਾਥੀ ਐਲਾਨ ਦਿੱਤਾ।

ਮੈਂ ਮੁੱਖ ਮੰਤਰੀ ਨੂੰ ਇਕ ਖੁੱਲਾ ਖ਼ਤ ਲਿਖਿਆ –
ਇਕ ਰਾਜ ਦੇ ਮੁਖੀ ਦੇ ਤੌਰ ’ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਨਾਗਰਿਕਾਂ ਨੇ ਆਪਣੇ ਘਰਾਂ ’ਚ ਰਹਿਣ ਦਾ ਫੈਸਲਾ ਕੀਤਾ ਉਹ ਨਕਸਲਵਾਦੀ ਹਨ ਅਤੇ ਕੀ ਤੁਸੀਂ ਉਨ•ਾਂ ’ਤੇ ਗੋਲੀ ਚਲਾਉਣ ਦਾ ਹੁਕਮ ਦੇਵੋਗੇ? ਉਨ•ਾਂ ਠੀਕ ਉਸੇ ਤਰ•ਾਂ ਹੀ ਕੀਤਾ। ਕੁਝ ਖ਼ਾਸ ਪਿੰਡਾਂ ’ਤੇ ਹੀ ਬਾਰ ਬਾਰ ਹਮਲੇ ਕੀਤੇ ਗਏ। ਜਦੋਂ ਵੀ ਆਦਿਵਾਸੀ ਵਾਪਸ ਆ ਕੇ ਆਪਣੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰਦੇ ਤਾਂ ਹਰ ਵਾਰ ਉਨ•ਾਂ ਨੂੰ ਫੜ ਲਿਆ ਜਾਂਦਾ ਅਤੇ ਉਨ•ਾਂ ’ਤੇ ਲੋਹੜੇ ਦਾ ਜ਼ੁਲਮ ਢਾਹਿਆ ਜਾਂਦਾ। ਉਨ•ਾਂ ਦੀ ਫਸਲ ਸਾੜ ਕੇ ਸੁਆਹ ਕਰ ਦਿੱਤੀ ਜਾਂਦੀ। ਇਹੋ ਜਿਹੀਆਂ ਹਾਲਤਾਂ ਵਿਚ ਸਿਰਫ਼ ਨਕਸਲੀ ਹੀ ਸਨ, ਜਿਹੜੇ ਉਨ•ਾਂ ਦੇ ਮਦਦਗਾਰ ਬਣੇ। ਇਸ ਲਈ ਉਹ ਨਕਸਲੀਆਂ ਨੂੰ ਆਪਣੇ ਮਿੱਤਰ ਸਮਝਦੇ ਹਨ।

ਸਲਵਾ ਜੂਡਮ ਦੇ ਦਸਤਿਆਂ ਨੂੰ ਹਰ ਰੋਜ਼ ਸ਼ਰਾਬ, ਮੀਟ ਅਤੇ ਔਰਤਾਂ ਚਾਹੀਦੀਆਂ ਸਨ ਤੇ ਇਹ ਸਾਰਾ ਕੁਝ ਉਹ ਆਦਿਵਾਸੀਆਂ ਤੋਂ ਹਥਿਆਉਂਦੇ। ਉਸ ਵੇਲੇ ਅਸੀਂ ਲੋਕਾਂ ਨੇ ਇਨ•ਾਂ ਘਟਨਾਵਾਂ ਵੱਲ ਅੱਖਾਂ ਮੀਚੀਆਂ ਹੋਈਆਂ ਸਨ ਪਰ ਜਦੋਂ ਆਦਿਵਾਸੀ ਡਾਂਗਾਂ ਚੁੱਕਦੇ ਨੇ ਤਾਂ ਅਸੀਂ ਚੀਕਦੇ ਹਾਂ। ਸਰਕਾਰ ਮਾਓਵਾਦੀਆਂ ਦੀ ਹਿੰਸਾ ਬਾਰੇ ਗੱਲ ਕਰਦੀ ਹੈ, ਪਰ ਇਹ ਤਾਂ ਸਰਕਾਰ ਹੀ ਹੈ ਜਿਹੜੀ ਹਿੰਸਕ ਹੈ। ਗ੍ਰਹਿ ਮੰਤਰੀ ਹਮੇਸ਼ਾ ਅਮਨ ਸ਼ਾਂਤੀ ਬਾਰੇ ਗੱਲ ਕਰਦੇ ਹਨ। ਪਰ ਕੀ ਅਮਨ ਕਾਇਮ ਕੀਤਾ ਜਾ ਸਕਦਾ ਹੈ? ਜਦੋਂ ਕਿ ਆਦਿਵਾਸੀਆਂ ਉਤੇ ਤੁਹਾਡੇ ਹਮਲੇ ਲਗਾਤਾਰ ਜਾਰੀ ਹਨ। ਹੁਣ ਹਾਲਾਤ ਇਹੋ ਜਿਹੇ ਪੜਾਅ ’ਤੇ ਪਹੁੰਚ ਗਏ ਹਨ ਕਿ ਹਰ ਬਾਹਰਲੇ ਆਦਮੀ ਨੂੰ ਆਦਿਵਾਸੀ ਆਪਣੇ ਦੁਸ਼ਮਣ ਵਜੋਂ ਵੇਖਦੇ ਹਨ। ਇਹੋ ਜਿਹੀਆਂ ਹਾਲਤਾਂ ਸਰਕਾਰ ਨੇ ਹੀ ਪੈਦਾ ਕੀਤੀਆਂ ਹਨ ਕਿ ਆਦਿਵਾਸੀ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਦੁਸ਼ਮਣ ਸਮਝਦੇ ਹਨ।

ਸਰਕਾਰ ਵਲੋਂ ਮੁੜ-ਵਸੇਬੇ ਦਾ ਵਿਰੋਧ
ਸੁਪਰੀਮ ਕੋਰਟ ਨੇ ਸਰਕਾਰ ਨੂੰ ਆਦਿਵਾਸੀਆਂ ਦਾ ਮੁੜ ਵਸੇਬਾ ਕਰਵਾਉਣ ਅਤੇ ਉਨ•ਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਪਰ ਇਕ ਵੀ ਪਿੰਡ ਮੁੜ ਨਹੀਂ ਵਸਾਇਆ ਗਿਆ ਅਤੇ ਨਾ ਹੀ ਕਿਸੇ ਇਕ ਵੀ ਆਦਿਵਾਸੀ ਨੂੰ ਮੁਆਵਜ਼ਾ ਦਿੱਤਾ ਗਿਆ। 10 ਜੂਨ, 2008 ਨੂੰ ਸੁਪਰੀਮ ਕੋਰਟ ਨੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੰਤੇਵਾੜਾ ਵਿਚ ਸਲਵਾ ਜੂਡਮ ਦੇ ਉਭਰਣ ਦੀਆਂ ਹਾਲਤਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਸਾਡੇ ਕਾਰਕੁੰਨਾਂ ਨੇ ਦੰਤੇਵਾੜਾ ਦੇ ਆਦਿਵਾਸੀਆਂ ਅਤੇ ਕੁਝ ਹੋਰ ਆਂਧਰਾ ਪ੍ਰਦੇਸ਼ ਵਿਚ ਸਥਾਪਤ ਹੋ ਚੁੱਕੇ ਆਦਿਵਾਸੀਆਂ ਨੂੰ ਐਨ. ਐਚ. ਆਰ. ਸੀ. ਦੀ ਟੀਮ ਨਾਲ ਮਿਲਾਉਣ ਲਈ ਨਾਲ ਲਿਆ। ਜਦ 11 ਜੂਨ ਨੂੰ ਨੇਂਦੜਾ ਪਿੰਡ ਦੇ ਲੋਕ ਵਾਪਸ ਮੁੜ ਰਹੇ ਸਨ ਤਾਂ ਇਕ ਸਲਵਾ ਜੂਡਮ ਦੇ ਦਸਤੇ ਨੇ ਜੀਪ ਰੋਕ ਕੇ ਆਦਿਵਾਸੀਆਂ ਨਾਲ ਮਾਰਕੁੱਟ ਕੀਤੀ। ਅਸੀਂ ਪੁਲਿਸ ਡੀ. ਜੀ. ਨੂੰ ਫੋਨ ਲਾ ਕੇ ਪੁੱਛਿਆ ਕਿ ਐਨ. ਐਚ. ਆਰ.ਸੀ. ਨਾਲ ਗੱਲ ਕਰਨਾ ਕੀ ਜ਼ੁਰਮ ਹੈ? ਪਰ ਕੋਈ ਕਾਰਵਾਈ ਨਹੀਂ ਹੋਈ। ਆਦਿਵਾਸੀਆਂ ਤੋਂ ਜ਼ਬਰਦਸਤੀ ਅਜਿਹੇ ਕਾਗਜ਼ਾਂ ਉਤੇ ਦਸਤਖਤ ਕਰਵਾਏ ਗਏ ਜਿਨ•ਾਂ ਵਿਚ ਕਿਹਾ ਗਿਆ ਸੀ ਕਿ ਉਨ•ਾਂ ਦੇ ਐਨ. ਐਚ. ਆਰ. ਸੀ. ਨੂੰ ਦਿੱਤੇ ਗਏ ਬਿਆਨ ਦਬਾਅ ਵਿਚ ਆ ਕੇ ਦਿੱਤੇ ਗਏ ਸਨ।
ਇਕ ਗਾਂਧੀਵਾਦੀ ਹੋਣ ਕਰਕੇ ਮੇਰਾ ਗੁੱਸੇ ’ਚ ਆਉਣਾ ਲਾਜ਼ਮੀ ਸੀ। ਮੇਰੀਆਂ ਅੱਖਾਂ ਸਾਹਮਣੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਉਨ•ਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ ਸਿਰਫ਼ ਇਸ ਕਰਕੇ ਕਿ ਉਨ•ਾਂ ਨੇ ਸਰਕਾਰੀ ਤੱਥ-ਖੋਜ ਟੀਮ ਨਾਲ ਗੱਲਬਾਤ ਕੀਤੀ। ਮੈਂ ਫੈਸਲਾ ਕੀਤਾ ਕਿ ਅਸੀਂ ਇਹ ਪਿੰਡ ਨਹੀਂ ਛੱਡਾਂਗੇ। ਜੇ ਉਹ ਪਿੰਡ ਨੂੰ ਸਾੜ ਕੇ ਸੁਆਹ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਉਹ ਮੈਨੂੰ ਸਾੜ ਕੇ ਸੁਆਹ ਕਰਨ। ਅਸੀਂ ਪਿੰਡ ਦੇ ਲੋਕਾਂ ਨੂੰ ਵਾਪਸ ਆਉਣ ਲਈ ਰਾਜ਼ੀ ਕੀਤਾ। 1 ਜੁਲਾਈ ਨੂੰ ਅਸੀਂ ਪਿੰਡ ਦੇ ਦੁਆਲੇ ਇਕ ਮਨੁੱਖੀ ਢਾਲ ਬਣਾਈ। ਅਸੀਂ ਇਥੇ ਛੇ ਮਹੀਨੇ ਰਹੇ। ਅਸੀਂ ਆਪਣੇ ਵ¦ਟੀਅਰਾਂ ਨੂੰ ਪਿੰਡ ਦੇ ਲੋਕਾਂ ਨੂੰ ਆਂਧਰਾ ਤੋਂ ਵਾਪਸ ਲਿਆਉਣ ਲਈ ਭੇਜਿਆ। ਇਹ ਉਨ•ਾਂ ਦੀ ਹਿੰਮਤ ਹੈ ਕਿ ਉਹ ਵਾਪਸ ਵੀ ਆਏ ਅਤੇ ਰਹੇ ਵੀ। ਤਿੰਨ ਸਾਲ ਉਹ ਆਪਣੀ ਜ਼ਮੀਨ ਵਾਹੁਣ ਤੋਂ ਅਸਮਰੱਥ ਸਨ। ਉਨ•ਾਂ ਕੋਲ ਬੀਜ ਨਹੀਂ ਸਨ, ਡੰਗਰ ਭੱਜ ਗਏ ਸਨ ਅਤੇ ਉਨ•ਾਂ ਦੇ ਪਿੰਡ ਵਾਰ-ਵਾਰ ਅੱਗ ਦੇ ਹਵਾਲੇ ਕੀਤੇ ਗਏ ਸਨ। ਅਸੀਂ ਉਨ•ਾਂ ਦੇ ਮੁੜ-ਵਸੇਬੇ ਲਈ ਪ੍ਰਬੰਧ ਕੀਤੇ। ਇਸ ਤਰ•ਾਂ ਪਹਿਲਾ ਪਿੰਡ ਵਸਿਆ। ਨੇੜਲੇ ਪਿੰਡਾਂ ਦੇ ਲੋਕਾਂ ਨੇ ਹਿੰਮਤ ਕਰਕੇ ਸਾਡੇ ਨਾਲ ਰਾਬਤਾ ਬਣਾਇਆ। ਸਾਡੇ ਕਾਰਕੁੰਨਾਂ ਨੇ ਉਹੀ ਤਜ਼ਰਬਾ ਉਨ•ਾਂ ਪਿੰਡਾਂ ਵਿਚ ਵੀ ਦੁਹਰਾਉਣਾ ਸ਼ੁਰੂ ਕੀਤਾ।

ਜਦ ਕਲੈਕਟਰ ਨੂੰ ਪਤਾ ਲੱਗਾ ਕਿ ਸਾਡੇ ਕਾਰਕੁੰਨ ਦੀ ਅਗਵਾਈ ਵਿਚ ਆਦਿਵਾਸੀ ¦ਿਗਾਗਿਰੀ ਪਿੰਡ ਨੂੰ ਜਾ ਰਹੇ ਹਨ ਤਾਂ ਉਸਨੇ ਮੈਨੂੰ ਸੱਦਿਆ। ਦਿਨ ਸ਼ਨੀਵਾਰ ਦਾ ਸੀ ਤੇ ਸਮਾਂ ਸ਼ਾਮ ਦੇ ਸਾਢੇ ਚਾਰ ਦਾ। ਉਹ ਜਾਣਦਾ ਸੀ ਕਿ ਅਗਲਾ ਦਿਨ ਐਤਵਾਰ ਹੈ ਅਤੇ ਸਾਰੇ ਸਰਕਾਰੀ ਦਫ਼ਤਰ ਬੰਦ ਹੋਣਗੇ। ਉਸਨੇ ਕਿਹਾ ਕਿ ਸਾਰੀ ਫੋਰਸ ਚੋਣਾਂ ਵਿਚ ਰੁੱਝੀ ਹੈ, ਇਸ ਲਈ ਉਹ ਆਦਿਵਾਸੀਆਂ ਨੂੰ ਕਿਸੇ ਤਰ•ਾਂ ਦੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇਗਾ। ਮੈਂ ਕਿਹਾ ਕਿ ਕੀ ਅਸੀਂ ਕਦੇ ਸੁਰੱਖਿਆ ਮੰਗੀ ਹੈ? ਸੰਵਿਧਾਨ ਅਨੁਸਾਰ, ਤੁਸੀਂ ਕਿਸੇ ਨੂੰ ਵੀ ਘਰ ਜਾਣ ਤੋਂ ਨਹੀਂ ਰੋਕ ਸਕਦੇ। ਪਰ ਜਦੋਂ ਆਦਿਵਾਸੀ ਪਿੰਡ ਨੇੜਲੇ ਪੁਲ ’ਤੇ ਪਹੁੰਚੇ ਤਾਂ ਪੁਲਿਸ ਨੇ ਉਨ•ਾਂ ਨੂੰ ਰੋਕ ਦਿੱਤਾ। ਤਿੰਨ ਸਾਲ ਤੋਂ ਪੁਲਿਸ ਇਹ ਪੁਲ ਪਾਰ ਨਹੀਂ ਕਰ ਸਕੀ ਸੀ। ਮੈਂ ਕਲੈਕਟਰ ਨੂੰ ਸੱਦਿਆ ਅਤੇ ਪੁੱਛਿਆ ਕਿ ਕੀ ਤੁਸੀਂ ਲੋਕਾਂ ਨੂੰ ਘਰ ਵਾਪਸ ਜਾਣ ਦੇਵੋਗੇ? ਜੇ ਨਹੀਂ, ਤਾਂ ਸਾਨੂੰ ਸਾਰਿਆਂ ਨੂੰ ਸੁਪਰੀਮ ਕੋਰਟ ਜਾ ਕੇ ਇਹ ਦੱਸਣਾ ਪਵੇਗਾ ਕਿ ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਹੋਣ ਦੇ ਰਹੇ। ਉਸ ਸ਼ਾਮ ਅਸੀਂ ਸਾਰਿਆਂ ਨੇ ਪੁਲ ਪਾਰ ਕੀਤਾ। ਪਰ ਇੰਤਜ਼ਾਮੀਆਂ ਨੇ ਇਥੇ ਹੀ ਬੱਸ ਨਹੀਂ ਕੀਤੀ। ਉਨ•ਾਂ ਮੇਰੀ ਗੱਡੀ ਜ਼ਬਤ ਕਰ ਲਈ, ਸਾਨੂੰ ਇਸ ਨੂੰ ਛੁਡਾਉਣ ਲਈ ਅਦਾਲਤ ਜਾਣਾ ਪਿਆ। ਸਾਨੂੰ ਪਤਾ ਲੱਗਾ ਕਿ ਪਿੰਡ ਦੇ ਲੋਕਾਂ ਲਈ ਆਈ ਰਸਦ ਦਾ ਅੱਧਾ ਹਿੱਸਾ ਪੁਲਿਸ ਹੜੱਪ ਕਰ ਗਈ ਸੀ। ਇਹੋ ਜਿਹੇ ਭੈੜੇ ਕੰਮ ਕਰਨ ਵਾਲੀ ਪੁਲਿਸ ਨੂੰ ਕੌਣ ਬਚਾ ਸਕਦਾ ਹੈ।

ਆਦਿਵਾਸੀ ਦੁਬਾਰਾ ਆਪਣੇ ਖੇਤ ਵਾਹੁਣ ਲੱਗੇ ਤਾਂ ਪੁਲਿਸ ਨੇ ਫੇਰ ਮੁੜ ਵਸੇ ਪਿੰਡਾਂ ’ਤੇ ਹਮਲੇ ਸ਼ੁਰੂ ਕਰ ਦਿੱਤਾ। ਫੇਰ ਵੀ ਅਸੀਂ ਕੋਸ਼ਿਸ਼ ਜਾਰੀ ਰੱਖੀ। ਹੁਣ ਇਨ•ਾਂ 30 ਪਿੰਡਾਂ ਵਿਚ ਸ਼ਾਂਤੀ ਸਥਾਪਤ ਹੋ ਗਈ ਹੈ। ਹੁਣ ਕੋਈ ਵੀ ਉਥੇ ਜਾ ਸਕਦਾ ਹੈ ਅਤੇ ਇਨ•ਾਂ ਪਿੰਡਾਂ ਦਾ ਦੌਰਾ ਕਰ ਸਕਦਾ ਹੈ। ਅਸੀਂ ਸਰਕਾਰ ਨੂੰ ਕਿਹਾ ਕਿ ਇਨ•ਾਂ ਪਿੰਡਾਂ ਨੂੰ ਮਾਡਲ ਦੇ ਤੌਰ ’ਤੇ ਲਿਆ ਜਾਵੇ। ਇਨ•ਾਂ ਪਿੰਡਾਂ ਵਿਚ ਲੋਕ ਸੁਖੀ ਹਨ ਇਸ ਲਈ ਉਨ•ਾਂ ਦੀ ਲੜਨ ਵਿਚ ਦਿਲਚਸਪੀ ਨਹੀਂ ਹੈ। ਪਰ ਸਰਕਾਰ ਦਾ ਉਨ•ਾਂ ’ਤੇ ਹਮਲਾ ਕਰਨ ਦਾ ਸਿਰਫ਼ ਇਕੋ ਹੀ ਮਕਸਦ ਹੈ ਕਿ ਆਦਿਵਾਸੀ ਜੰਗਲ ਛੱਡ ਕੇ ਭੱਜ ਜਾਣ ਤਾਂ ਜੋ ਸਰਕਾਰ ਉਨ•ਾਂ ਦੇ ਹਰੇ-ਭਰੇ ਖਣਿਜ ਭਰਪੂਰ ਜੰਗਲ ਉਦਯੋਗਪਤੀਆਂ ਨੂੰ ਖੁਦਾਈ ਲਈ ਦੇ ਦੇਵੇ।

ਏਸੇ ਲਈ ਆਦਿਵਾਸੀਆਂ ਨੇ ਫੈਸਲਾ ਕੀਤਾ ਕਿ ਉਨ•ਾਂ ਦੇ ਨੌਜਵਾਨ ਸਲਵਾ ਜੂਡਮ ਤੋਂ ਪਿੰਡਾਂ ਦੀ ਰੱਖਿਆ ਕਰਨਗੇ। ਡਾਂਗਾਂ, ਖੇਤੀ ਦੇ ਔਜ਼ਾਰ-ਉਨ•ਾਂ ਕੋਲ ਜੋ ਵੀ ਸੀ ਉਹ ਚੁੱਕ ਉਨ•ਾਂ ਨੇ ਪਿੰਡ ਦੀ ਗਸ਼ਤ ਲਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣਾ ਅਨਾਜ ਪਹਾੜਾਂ ਵਿਚ ਲੁਕਾਉਣ ਲੱਗ ਪਏ। ਹੁਣ ਸਾਡੇ ਗ੍ਰਹਿ ਮੰਤਰੀ ਚਿੰਦਮਬਰਮ ਇਨ•ਾਂ ਨੌਜਵਾਨਾਂ ਨੂੰ ਨਕਸਲੀਏ ਦੱਸਦੇ ਹਨ ਕਿ ਇਨ•ਾਂ ਨੇ ਸਰਕਾਰ ਖਿਲਾਫ਼ ਹਥਿਆਰ ਚੁੱਕੇ ਹਨ।
ਸਰਕਾਰ ਅਮਨ ਨਹੀਂ ਚਾਹੁੰਦੀ, ਉਹ ਸਿਰਫ਼ ਜੰਗਲ ਚਾਹੁੰਦੀ ਹੈ। ਸਰਕਾਰ ਐਨੀ ਹੰਕਾਰੀ ਹੈ ਕਿ ਉਹ ਆਪ ਕੀਤੇ ਗੁਨਾਹ ਮੰਨਣ ਨੂੰ ਤਿਆਰ ਨਹੀਂ। ਅਸੀਂ 1000 ਬਲਾਤਕਾਰ, ਅਗਵਾ, ਅੱਗਜ਼ਨੀ ਵਰਗੇ ਸੰਗੀਨ ਗੁਨਾਹਾਂ ਦੀ ਐਫ. ਆਈ. ਆਰ. ਦਰਜ ਕਰਵਾਉਣੀ ਚਾਹੀ ਪਰ ਇਹ ਦਰਜ ਨਹੀਂ ਕੀਤੀਆਂ ਗਈਆਂ। ਪੁਲਿਸ ਐਸ. ਪੀ. ਅਨੁਸਾਰ ਉਹ ਇਹ ਸ਼ਿਕਾਇਤਾਂ ਇਸ ਕਰਕੇ ਦਰਜ ਨਹੀਂ ਕਰ ਸਕਦੇ ਕਿਉਂਕਿ ਇਹ ਸਾਰੀਆਂ ਝੂਠੀਆਂ ਹਨ। ਸੁਪਰੀਮ ਕੋਰਟ ਅਨੁਸਾਰ ਕੋਈ ਪੁਲਿਸ ਅਫ਼ਸਰ ਇਹ ਤੈਅ ਨਹੀਂ ਕਰ ਸਕਦਾ ਕਿ ਸ਼ਿਕਾਇਤਾਂ ਝੂਠੀਆਂ ਹਨ ਜਾਂ ਸੱਚੀਆਂ, ਖ਼ਾਸ ਤੌਰ ’ਤੇ ਉਸ ਵੇਲੇ ਜਦੋਂ ਇਹ ਸ਼ਿਕਾਇਤਾਂ ਪੁਲਿਸ ਖਿਲਾਫ਼ ਹੀ ਹੋਣ।

ਪ੍ਰਬੰਧਕੀ ਅਤੇ ਕਾਨੂੰਨੀ ਪੱਖ-ਪਾਤ
ਇਕ ਕੁੜੀ ਨੇ ਸਾਡੇ ਕੋਲ ਆ ਕੇ ਆਪਣਾ ਦਰਦ ਬਿਆਨ ਕੀਤਾ ਕਿ ਪੁਲਿਸ ਥਾਣੇ ਵਿਚ ਦੋ ਦਿਨ ਤੱਕ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਪਰ ਪੁਲਿਸ ਐਸ. ਪੀ. ਨੇ ਸਾਡੀ ਐਫ. ਆਈ. ਆਰ. ਦਰਜ ਨਹੀਂ ਕੀਤੀ। ਅਸੀਂ ਸੁਪਰੀਮ ਕੋਰਟ ਗਏ, ਜਿਸ ਨੇ ਰਾਜ ਸਰਕਾਰ ਨੂੰ ਜਵਾਬਦੇਹੀ ਲਈ ਕਿਹਾ। ਪੁਲਿਸ ਐਸ. ਪੀ. ਨੇ ਜਵਾਬ ਵਿਚ ਕਿਹਾ, ‘‘ਅਸੀਂ ਮੁਜਰਮਾਂ ਨੂੰ ਪੁੱਛਿਆ ਕਿ ਕੀ ਉਨ•ਾਂ ਲੜਕੀ ਨਾਲ ਬਲਾਤਕਾਰ ਕੀਤਾ ਹੈ? (ਮੁਜਰਮ ਸਲਵਾ ਜੂਡਮ ਦੇ ਨੇਤਾ ਸਨ)। ਉਨ•ਾਂ ਇਨਕਾਰ ਕਰਦਿਆਂ ਹੋਇਆਂ ਕਿਹਾ ਕਿ ਇਹ ਲੜਕੀ ਉਨ•ਾਂ ਦੀ ਝੂਠੀ ਬਦਨਾਮੀ ਕਰ ਰਹੀ ਹੈ।’’ ਇਸ ਤਰ•ਾਂ ਪੁਲਿਸ ਨੇ ਬਲਾਤਕਾਰੀਆਂ ਦੇ ਜਵਾਬਾਂ ਦੇ ਆਧਾਰ ’ਤੇ ਨਤੀਜਾ ਕੱਢਿਆ। ਪੁਲਿਸ ਇਥੇ ਇਸ ਤਰੀਕੇ ਨਾਲ ਬਲਾਤਕਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ।

ਜਦੋਂ ਅਸੀਂ ਬਿਨਾਇਕ ਸੇਨ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸਾਂ, ਅਸੀਂ ਇਹ ਵੀ ਚਾਹੁੰਦੇ ਸੀ ਕਿ ਸਲਵਾ ਜੂਡਮ ਦਾ ਅੰਤ ਕੀਤਾ ਜਾਵੇ, ਉਨ•ਾਂ ਸਾਰਿਆਂ ਨੂੰ ਛੱਡਿਆ ਜਾਵੇ ਜਿਨ•ਾਂ ਨੂੰ ਛੱਤੀਸਗੜ• ਸਪੈਸ਼ਲ ਪਬਲਿਕ ਸਕਿਊਰਿਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਕਾਨੂੰਨ ਨੂੰ ਖਾਰਜ ਕੀਤਾ ਜਾਵੇ। ਪਰ ਕੁਝ ਵੀ ਹੋਇਆ ਹਵਾਇਆ ਨਹੀਂ ਸਗੋਂ ਹੁਣ ਇਹ ਕਾਨੂੰਨ ਸਾਰੇ ਆਦਿਵਾਸੀਆਂ ਖਿਲਾਫ਼ ਵਰਤਿਆ ਜਾਂਦਾ ਹੈ। ‘‘ਤੁਸੀਂ ਮਾਓਵਾਦੀਆਂ ਨੂੰ ਪਾਣੀ ਦਿੱਤਾ, ਰਾਹ ਦੱਸਿਆ-ਤੁਸੀਂ ਵੀ ਮੁਜਰਮ ਹੋ’’, ਇਸ ਤਰ•ਾਂ ਅਧਿਕਾਰੀ ਆਦਿਵਾਸੀਆਂ ਨੂੰ ਦੋਸ਼ੀ ਠਹਿਰਾਉਂਦੇ ਹਨ।

ਤੁਸੀਂ ਖ਼ੁਦ ਹੀ ਆਪਣਾ ਕਾਨੂੰਨੀ ਢਾਂਚਾ, ਆਪਣਾ ਪ੍ਰਬੰਧਨ ਅਤੇ ਆਪਣਾ ਲੋਕਤੰਤਰ ਤਬਾਹ ਕਰਨ ’ਤੇ ਤੁਲੇ ਹੋਏ ਹੋ। ਸੋ ਨਕਸਲੀਆਂ ਲਈ ਕੁਝ ਜ਼ਿਆਦਾ ਕਰਨ ਲਈ ਨਹੀਂ ਬਚਿਆ। ਇਕ ਸਮੇਂ ਤਾਂ ਲਿਖਣਾ ਅਤੇ ਬੋਲਣਾ ਗੁਨਾਹ ਬਣ ਗਏ ਸਨ-ਬਿਨਾਇਕ ਸੇਨ ਸਿਰਫ਼ ਲਿਖ ਰਿਹਾ ਸੀ ਤੇ ਮੈਂ ਸਿਰਫ਼ ਬੋਲ ਰਿਹਾ ਸੀ-ਤੇ ਤੁਸੀਂ ਕੀ ਕਰਦੇ ਹੋ? ਬੱਸ ਤੁਸੀਂ ਤਾਂ ਉਨ•ਾਂ ਆਦਿਵਾਸੀਆਂ ਨੂੰ ਦੋਸ਼ੀ ਹੀ ਠਹਿਰਾ ਸਕਦੇ ਹੋ ਜਿਹੜੇ ਉ¤ਕੀ ਲਾਚਾਰੀ ਦੀ ਹਾਲਤ ’ਚ ਬੰਦੂਕ ਚੁੱਕਦੇ ਹਨ।

ਜਨਵਰੀ ਵਿਚ 19 ਆਦਿਵਾਸੀ ਕਤਲ ਕੀਤੇ ਗਏ, ਚਾਰ ਲੜਕੀਆਂ ਨਾਲ ਬਲਾਤਕਾਰ ਕੀਤਾ ਗਿਆ। ਅਸੀਂ ਅਦਾਲਤ ਗਏ। ਸਰਕਾਰੀ ਵਕੀਲ ਤਰੀਕਾਂ ਅੱਗੇ ਪਵਾਉਂਦਾ ਰਿਹਾ। ਜੱਜ ਬਦਲਦੇ ਰਹੇ। ਸਲਵਾ ਜੂਡਮ ਨੇ ਤਿੰਨ ਆਦਿਵਾਸੀ ਕਤਲ ਕਰ ਦਿੱਤੇ, ਉਨ•ਾਂ ਦੀਆਂ ਵਿਧਵਾਵਾਂ ਨੇ ਉਚ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ। ਸਰਕਾਰ ਨੇ ਅਦਾਲਤ ਨੂੰ ਜਵਾਬ ਦਿੱਤਾ ਕਿ ਉਹ ਨਕਸਲੀਆਂ ਦੁਆਰਾ ਮਾਰੇ ਗਏ ਸਨ ਅਤੇ ਉਨ•ਾਂ ਦੀਆਂ ਔਰਤਾਂ ਨੇ ਨਕਸਲੀਆਂ ਦੇ ਦਾਬੇ ਹੇਠ ਆ ਕੇ ਪੁਲਿਸ ਵਿਰੁੱਧ ਸ਼ਿਕਾਇਤ ਦਰਜ ਕਰਾਈ ਸੀ। ਜੱਜ ਨੇ ਇਸ ਗੱਲ ਨੂੰ ਤਤਕਾਲ ਹੀ ਮੰਨ ਲਿਆ।

ਆਮ ਆਦਿਵਾਸੀ ਨਕਸਲੀ ਕਮਾਂਡਰ ਕਹਿ ਕੇ ਮਾਰ ਦਿੱਤੇ ਗਏ। ਅਸੀਂ ਸੀ. ਬੀ. ਆਈ. ਜਾਂਚ ਅਤੇ ਮੁਆਵਜ਼ੇ ਦੀ ਮੰਗ ਕੀਤੀ ਪਰ ਜੱਜ ਨੇ ਆਦਿਵਾਸੀਆਂ ਨੂੰ ਕਿਹਾ ਕਿ ਉਹ ਚੁਣ ਲੈਣ ਕਿ ਉਨ•ਾਂ ਨੇ ਕਿਹੜੇ ਕੈਂਪ ਵਿਚ ਰਹਿਣਾ ਹੈ, ਸਰਕਾਰ ੳਨ•ਾਂ ਦੀ ਰੱਖਿਆ ਕਰੇਗੀ।

ਅਪਰੇਸ਼ਨ ਆਦਿਵਾਸੀ ‘‘ਹੰਟ’’
ਸਤੰਬਰ ਵਿਚ ਅਪਰੇਸ਼ਨ ‘‘ਗਰੀਨ ਹੰਟ’’ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ, ਦਸਤਿਆਂ ਨੇ ਇਕ ਪੂਰੇ ਪਰਿਵਾਰ ਨੂੰ ਆਪਣਾ ਸ਼ਿਕਾਰ ਬਣਾਇਆ। ਪਹਿਲਾਂ ਉਨ•ਾਂ ਨੇ ਪਿਓ ਨੂੰ ਛੁਰਿਆਂ ਨਾਲ ਵਿੰਨਿ•ਆ, ਫੇਰ ਮਾਂ ਨੂੰ ਤੇ ਅੰਤ ਵਿਚ ਉਨ•ਾਂ ਦੀ ਛੋਟੀ ਕੁੜੀ ਨੂੰ। ਉਨ•ਾਂ ਨੇ ਰਾਈਫਲ ਦਾ ਬੱਟ ਮਾਰ ਕੇ ਉਸ ਕੁੜੀ ਦੇ ਦੋ ਸਾਲ ਦੇ ਪੁੱਤ ਦੇ ਦੰਦ ਤੋੜ ਦਿੱਤੇ ਅਤੇ ਉਸਦੀ ਜੀਭ ਦਾ ਇਕ ਹਿੱਸਾ ਵੱਢ ਸੁੱਟਿਆ। ਮੈਂ ਚਾਹੁੰਦਾ ਸਾਂ ਕਿ ਪ੍ਰੈਸ ਉਨ•ਾਂ ਦੀ ਇਹ ਦਾਸਤਾਨ ਸੁਣੇ, ਇਸ ਲਈ ਮੈਂ ਉਨ•ਾਂ ਨੂੰ ਰਾਏਪੁਰ ਲੈ ਕੇ ਜਾਣ ਦਾ ਫੈਸਲਾ ਕੀਤਾ। ਰਾਏਪੁਰ ਪ੍ਰੈਸ ਕਲੱਬ ਨੇ ਮੈਥੋਂ ਉਨ•ਾਂ ਦੇ ਨਕਸਲੀਏ ਨਾ ਹੋਣ ਦਾ ਸਬੂਤ ਮੰਗਿਆ। ਮੈਂ ਪ੍ਰੈਸ ਨੂੰ ਦੱਸਿਆ ਕਿ ਉਨ•ਾਂ ਨੂੰ ਤਾਂ ਸਰਕਾਰ ਵੀ ਨਕਸਲੀਏ ਨਹੀਂ ਕਹਿ ਰਹੀ। ਇਸਦੇ ਬਾਵਜੂਦ ਵੀ ਉਨ•ਾਂ ਫੈਸਲਾ ਕੀਤਾ ਕਿ ਇਸ ਖ਼ਬਰ ਲਈ ਉਹ ਮੈਨੂੰ ਆਪਣੇ ਸਾਧਨ ਵਰਤਣ ਦੀ ਆਗਿਆ ਨਹੀਂ ਦੇਣਗੇ। ਸੋ ਹੁਣ ਆਦਿਵਾਸੀ ਮੀਡੀਆ ਵਿਚ ਵੀ ਨਹੀਂ ਜਾ ਸਕਦੇ ਤਾਂ ਦੱਸੋ ਉਹ ਕਿਸ ਕੋਲ ਜਾਣਗੇ?
ਉਨ•ਾਂ ਲਈ ਸਾਰੇ ਰਾਹ ਬੰਦ ਹਨ। ਪੁਲਿਸ ਉਨ•ਾਂ ਨਾਲ ਮਾਰਕੁੱਟ ਕਰਦੀ ਹੈ। ਸਿਆਸੀ ਨੇਤਾ, ਚਾਹੇ ਉਹ ਕਾਂਗਰਸ ਦੇ ਹੋਣ ਜਾਂ ਬੀ. ਜੇ. ਪੀ. ਦੇ, ਸਲਵੇ ਜੂਡਮ ਨਾਲ ਹਨ। ਅਦਾਲਤ ਆਦਿਵਾਸੀਆਂ ਦੀ ਸੁਣਵਾਈ ਨਹੀਂ ਕਰਦੀ ਤੇ ਮੀਡੀਆ ਉਨ•ਾਂ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਹ ਮਾਓਵਾਦੀਆਂ ਨੂੰ ਛੱਡ ਕੇ ਕਿਸ ਕੋਲ ਜਾਣ? ਜਦੋਂ ਪੁਲਿਸ ਉਨ•ਾਂ ’ਤੇ ਹਮਲਾ ਕਰਦੀ ਹੈ ਤਾਂ ਉਹ ਨਕਸਲੀਏ ਹੀ ਹਨ ਜਿਹੜੇ ਉਨ•ਾਂ ਨੂੰ ਬਚਾਉਂਦੇ ਹਨ। ਜੇ ਤੁਸੀਂ ਅਸਲ ਵਿਚ ਅਮਨ ਸ਼ਾਂਤੀ ਚਾਹੁੰਦੇ ਹੋ ਤਾਂ ਨਕਸਲੀਆਂ ਦੀ ਮਕਬੂਲੀਅਤ ਦੀਆਂ ਜੜ•ਾਂ ਨੂੰ ਖ਼ਤਮ ਕਰੋ।
ਅਸੀਂ ਅਨੁਕੂਲ ਹਾਲਤਾਂ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਤਸ਼ੱਦਦ ਖ਼ਤਮ ਹੋ ਜਾਵੇ ਪਰ ਇਹੋ ਜਿਹੇ ਮਾਹੌਲ ਵਿਚ ਜਿਥੇ ਪੁਲਿਸ ਬੁੱਢੀ ਔਰਤ ਦੀਆਂ ਛਾਤੀਆਂ ਵੱਢ ਸੁਟਦੀ ਹੈ, ਬੁੱਢੇ ਬੰਦੇ ਨੂੰ ਚਾਕੂ ਮਾਰ ਮਾਰ ਵਿੰਨ• ਦਿੰਦੀ ਹੈ ਅਤੇ ਬਲਾਤਕਾਰ ਕਰਦੀ ਹੈ…..ਤੁਸੀਂ ਉਸ ਪੁਲਿਸ ਵਾਲੇ ਦੀ ਕਿਸਮਤ ਦਾ ਅੰਦਾਜ਼ਾ ਲਗਾ ਸਕਦੇ ਹੋ ਜੋ ਪਿੰਡ ਵਾਲਿਆਂ ਦੇ ਹੱਥੀਂ ਚੜ• ਜਾਂਦਾ ਹੈ। ਸਰਕਾਰ ਨੂੰ ਇਹੋ ਜਿਹੀਆਂ ਹਾਲਤਾਂ ਨਹੀਂ ਬਣਾਉਣੀਆਂ ਚਾਹੀਦੀਆਂ। ਸਿਆਸੀ ਲੀਡਰਾਂ ਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਕਿਉਂ ਨਕਸਲੀਏ ਇੰਨੇ ਹਰਮਨ ਪਿਆਰੇ ਹਨ? ਕੀ ਕਾਰਨ ਹੈ ਕਿ ਜਮਹੂਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਹਰਮਨ ਪਿਆਰੀਆਂ ਨਹੀਂ? ਜੇ ਕੋਈ ਆਦਿਵਾਸੀ ਪੁਲਿਸ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਪਟਵਾਰੀ ਨੇ ਮੇਰੇ ਪੈਸੇ ਹੜੱਪ ਕਰ ਲਏ, ਕੀ ਪੁਲਿਸ ਉਥੇ ਜਾ ਕੇ ਖੋਜ ਪੜਤਾਲ ਕਰੇਗੀ?
ਜਿਸ ਦਿਨ ਤੁਹਾਡੀ ਪੁਲਿਸ ਦੀ ਬੰਦੂਕ ਗਰੀਬਾਂ ਦੇ ਹੱਕਾਂ ਲਈ ਉ¤ਠੇਗੀ, ਨਕਸਲਵਾਦ ਖ਼ਤਮ ਹੋ ਜਾਵੇਗਾ। ਮੰਨ ਲਓ ਜੇ ਮੇਰਾ ਬੱਚਾ ਕੋਈ ਗੜਬੜ ਕਰਦਾ ਹੈ ਤਾਂ ਕੀ ਮੈਂ ਉਸ ਦੇ ਇਸ ਤਰ•ਾਂ ਕਰਨ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ? ਕੀ ਪ੍ਰਧਾਨ ਮੰਤਰੀ ਮਾਓਵਾਦੀਆਂ ਨੂੰ ਨਹੀਂ ਪੁੱਛ ਸਕਦੇ ਕਿ ਇੰਨੀ ਹਿੰਸਾ ਕਿਸ ਕਾਰਨ ਹੈ? ਨਕਸਲੀ ਦਹਾਕਿਆਂ ਤੋਂ ਆਦਿਵਾਸੀਆਂ ਨੂੰ ਇਕ ਵੱਡੀ ਜੰਗ ਲਈ ਤਿਆਰ ਕਰ ਰਹੇ ਹਨ। ਇਕ ਦਿਨ ਮੈਂ ਤੁਰਿਆ ਜਾ ਰਿਹਾ ਸੀ ਤਾਂ ਇਕ ਦਰਖ਼ਤ ਥੱਲੇ ਪਏ ਬੁੱਢੇ ਆਦਮੀ ਨੇ ਮੈਨੂੰ ਸੱਦਿਆ ਤੇ ਪੁੱਛਿਆ-ਲੜਾਈ ਹੋਗੀ ਨਾ?
ਇਹੀ ਕਾਰਨ ਹੈ ਕਿ ਮੈਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਹਿੰਦਾ ਹਾਂ ਕਿ ਇਥੇ ਨਾ ਆਇਓ। ਮੈਂ ਉਨ•ਾਂ ਨੂੰ ਦੱਸ ਚੁੱਕਾ ਹਾਂ ਕਿ ਆਦਿਵਾਸੀ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਤੁਸੀਂ ਆਓ ਤੇ ਉਹ ਤੁਹਾਨੂੰ ਦਬੋਚ ਲੈਣ, ਇਹ ਆਦਿਵਾਸੀ ਉ¤ਤਰ ਪ੍ਰਦੇਸ਼ ਦੇ ਲੋਕਾਂ ਵਰਗੇ ਨਹੀਂ। ਉਹ ਨਿਹੱਥੇ ਹੀ ਤੁਹਾਡੇ ’ਤੇ ਹਮਲਾ ਕਰਕੇ ਤੁਹਾਡੇ ਅੰਗ ਰੱਖਿਅਕ ਦੀ ਏ. ਕੇ. -47 ਖੋਹ ਸਕਦੇ ਨੇ। ਅਪਰੇਸ਼ਨ ਗਰੀਨ ਹੰਟ ਦੌਰਾਨ ਮਰਨ ਵਾਲੀ ਫੌਜ ਦੀ ਗਿਣਤੀ ਕਸ਼ਮੀਰ ਤੋਂ ਵੀ ਜ਼ਿਆਦਾ ਹੋਵੇਗੀ। ਅਪਰੇਸ਼ਨ ਗਰੀਨ ਹੰਟ ਸਤੰਬਰ ਵਿਚ ਸ਼ੁਰੂ ਹੋ ਚੁੱਕਾ ਹੈ। ਫੌਜ ਇਕ ਵੀ ਮਾਓਵਾਦੀ ਨੂੰ ਨਹੀਂ ਮਾਰ ਸਕੀ। ਜਦਕਿ ਕੋਬਰਾ ਫੋਰਸ ਦੇ ਛੇ ਜਵਾਨ ਮਾਰੇ ਜਾ ਚੁੱਕੇ ਹਨ। ਫੌਜ ਜੇ ਕਿਸੇ ਨੂੰ ਮਾਰ ਸਕੀ ਹੈ ਤਾਂ ਉਹ ਹਨ-ਬੁੱਢੇ ਆਦਿਵਾਸੀ ਅਤੇ ਬੱਚੇ। ਇਕ ਛੇ ਸਾਲਾ ਬੱਚੇ ਨੂੰ ਛੁਰਿਆਂ ਨਾਲ ਵਿੰਨ• ਦਿੱਤਾ ਗਿਆ; ਇਕ 85 ਸਾਲਾ ਬੁੱਢੇ ਨੂੰ ਬੰਦੂਕ ਅੱਗੇ ਲੱਗੀ ਸੰਗੀਨ ਮਾਰ-ਮਾਰ ਕੇ ਮੰਜੇ ’ਤੇ ਹੀ ਮਾਰ ਦਿੱਤਾ ਗਿਆ। ਪੁਲਿਸ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਰਹੀ ਹੈ। ਫੇਰ ਸਰਕਾਰ ਪੁੱਛਦੀ ਹੈ-ਕੀ ਤੁਸੀਂ ਸਾਡੇ ਨਾਲ ਹੋ ਜਾਂ ਨਕਸਲੀਆਂ ਨਾਲ? ਮੈਂ ਛਾਤੀ ਠੋਕ ਕੇ ਕਹਿ ਸਕਦਾ ਹਾਂ-ਅਸੀਂ ਪੁਲਿਸ ਨਾਲ ਨਹੀਂ ਹਾਂ ਅਸੀਂ ਉਨ•ਾਂ ਆਦਿਵਾਸੀਆਂ ਨਾਲ ਹਾਂ ਜਿਹੜੇ ਕਤਲ ਕੀਤੇ ਜਾ ਰਹੇ ਹਨ।

ਦਿਗਵਿਜੇ ਸਿੰਘ ਨੇ ਇਕ ਲੇਖ ਲਿਖਿਆ – ਕਿਵੇਂ ਵਿਕਾਸ ਹੀ ਨਕਸਲੀ ਪ੍ਰਭਾਵ ਦਾ ਟਾਕਰਾ ਕਰ ਸਕਦਾ ਹੈ। ਮੈਂ ਉਸਨੂੰ ਚਾਰ ਮੰਗਾਂ ਸਾਹਮਣੇ ਰੱਖਦੇ ਹੋਇਆਂ ਲਿਖਿਆ; ਪਹਿਲੀ-ਆਪਣੀ ਫੋਰਸ ਨੂੰ ਹਟਾਓ। 700 ਪਿੰਡਾਂ ਨੂੰ ਘੇਰਾ ਪਾ ਲਿਆ ਗਿਆ ਹੈ। ਕੋਈ ਪੇਂਡੂ ਬਾਹਰ ਨਹੀਂ ਜਾ ਸਕਦਾ, ਨਾ ਹੀ ਕੋਈ ਬਾਹਰਲਾ ਅੰਦਰ ਆ ਸਕਦਾ ਹੈ। ਜੇ ਕੋਈ ਆਦਿਵਾਸੀ ਔਰਤ 5 ਕਿਲੋਮੀਟਰ ਦੀ ਦੂਰੀ ’ਤੇ ਹਫ਼ਤਾਵਰ ਬਾਜ਼ਾਰ ਜਾਂਦੀ ਹੈ ਤਾਂ ਉਹ ਜਾਣਦੀ ਹੈ ਕਿ ਸਲਵਾ ਜੂਡਮ ਵਾਲੇ ਰਾਹ ਵਿਚ ਹੀ ਉਸਨੂੰ ਫੜ ਲੈਣਗੇ। ਇਸ ਲਈ ਉਹ 85 ਕਿਲੋਮੀਟਰ ਦੀ ਦੂਰੀ ’ਤੇ ਜੋ ਬਾਜ਼ਾਰ ਲਗਦਾ ਹੈ, ਉਥੇ ਜਾਂਦੀ ਹੈ ਜਿਸ ਵਿਚ ਦੋ ਦਿਨ ਜਾਣ ਤੇ ਅਤੇ ਦੋ ਦਿਨ ਵਾਪਸ ਆਉਣ ’ਚ ਲੱਗ ਜਾਂਦੇ ਹਨ। ਇਸ ਤਰ•ਾਂ ਹਰ ਹਫ਼ਤੇ 4 ਦਿਨ ਤੁਰਦਿਆਂ-ਤੁਰਦਿਆਂ ¦ਘ ਜਾਂਦੇ ਹਨ। ਮੈਂ ਉਸਨੂੰ ਪੁੱਛਿਆ ਕਿ ਉਹ ਇਕ ਮਹੀਨੇ ਜੋਗੇ ਚੌਲ ਇਕੱਠੇ ਕਿਉਂ ਨਹੀਂ ਲੈ ਕੇ ਆਉਂਦੀਆਂ? ਉਸਨੇ ਜਵਾਬ ਦਿੱਤਾ ਕਿ ਉਸ ਸਿਰਫ਼ ਉਨੇ ਪੈਸਿਆਂ ਦੇ ਚੌਲ ਖਰੀਦ ਸਕਦੀ ਹੈ ਜਿੰਨੇ ਕਿ ਉਸਨੂੰ ਮਹੂਆ ਵੇਚ ਕੇ ਮਿਲਦੇ ਹਨ। ਜੇ ਉਸਨੂੰ ਮਹੂਆ ਵੇਚ ਕੇ 20 ਰੁਪਏ ਮਿਲਦੇ ਹਨ ਤਾਂ ਉਹ 20 ਰੁਪਏ ਦੇ ਹੀ ਚੌਲ ਲਿਆ ਸਕਦੀ ਹੈ।

ਇਹੋ ਜਿਹੀਆਂ ਹਾਲਤਾਂ ਸਰਕਾਰ ਕਰਕੇ ਹੀ ਹਨ ਨਾ ਕਿ ਮਾਓਵਾਦੀਆਂ ਕਰਕੇ। ਉਨ•ਾਂ ਖੇਤਰਾਂ ਨੂੰ ਬਾਗੀ ਜ਼ੋਨ ਘੋਸ਼ਿਤ ਕਰਨਾ ਵੀ ਸਰਕਾਰ ਦੀ ਸਾਜ਼ਿਸ਼ ਹੈ। ਇਸ ਤਰ•ਾਂ ਉਹ ਕਹਿ ਸਕਦੇ ਹਨ ਕਿ ਉਥੇ ਸਰਕਾਰ ਕੰਮ ਨਹੀਂ ਕਰਦੀ। ਅਸਲ ਵਿਚ ਇਹ ਤਾਂ ਸਲਵਾ ਜੂਡਮ ਹੈ ਜਿਸ ਨੇ ਸਰਕਾਰ ਦਾ ਕੰਮ ਕਾਜ ਠੱਪ ਕੀਤਾ ਹੋਇਆ ਹੈ। ਉਥੇ ਰਾਜ ਦੀ ਨਾ ਕੋਈ ਸੰਸਥਾ ਅਤੇ ਨਾ ਹੀ ਕੋਈ ਕਾਨੂੰਨ ਕੰਮ ਕਰਦਾ ਹੈ। ਇਥੋਂ ਤੱਕ ਕਿ ਆਰਟੀਕਲ 21- ਜਿਊਣ ਦਾ ਹੱਕ ਵੀ ਉਥੇ ਮੌਜੂਦ ਨਹੀਂ ਹੈ। ਆਦਿਵਾਸੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕਈ ਵਾਰ ਡਰ ਅਤੇ ਬੇਬਸੀ ਹਿੰਸਾ ਦਾ ਕਾਰਨ ਬਣਦੀ ਹੈ।

ਇਨ•ਾਂ ਘਿਰ ਚੁੱਕੇ ਪਿੰਡਾਂ ਵਿਚ ਹਰ ਚੀਜ਼ ਸਰਕਾਰ ਵਲੋਂ ਹੀ ਠੱਪ ਕੀਤੀ ਗਈ ਹੈ। ਨਾ ਤਾਂ ਇਥੇ ਕੋਈ ਸਕੂਲ ਹੈ ਤੇ ਨਾ ਹੀ ਕੋਈ ਡਾਕਟਰ। ਸਰਕਾਰ ਨੇ ਉ¤ਚ ਅਦਾਲਤ ਨੂੰ ਕਿਹਾ ਹੋਇਆ ਹੈ ਕਿ ਇਹ ਸਾਰੇ ਮਾਓਵਾਦੀ ਹਨ। ਪੁਲਿਸ ਕਹਿੰਦੀ ਰਹੀ ਹੈ ਕਿ ਇਥੇ ਰਾਸ਼ਨ ਦੁਕਾਨਾਂ ਦੁਆਰਾ ਚੌਲ ਨਹੀਂ ਵੰਡੇ ਜਾ ਸਕਦੇ। ਕਿਉਂਕਿ ਨਕਸਲੀ ਇਨ•ਾਂ ਨੂੰ ਲੁੱਟ ਲੈਣਗੇ। ਇਸ ਲਈ ਪਿਛਲੇ 5 ਸਾਲਾਂ ਤੋਂ ਚੌਲਾਂ ਦਾ ਵੇਚਣਾ ਬੰਦ ਹੈ। ਕੀ ਕਦੀ ਕੋਈ ਨਕਸਲੀ ਭੁੱਖ ਨਾਲ ਮਰਿਆ ਹੈ? ਮੈਡੀਕਲ ਅਫ਼ਸਰ ਨੇ ਮੈਨੂੰ ਦੱਸਿਆ ਕਿ ਜੇ ਕੋਈ ਡਾਕਟਰ ਜੰਗਲ ਵਿਚ ਕਿਸੇ ਬਿਮਾਰ ਦਾ ਇਲਾਜ ਕਰਨ ਜਾਂਦਾ ਹੈ ਤਾਂ ਸੀ. ਆਰ. ਪੀ. ਐਫ. ਦੇ ਜਵਾਨ ਉਸ ਨਾਲ ਕੁੱਟ-ਮਾਰ ਕਰਦੇ ਹਨ। ਜੇ ਕੋਈ ਅਧਿਆਪਕ ਜਾਂਦਾ ਹੈ ਤਾਂ ਉਸ ਨਾਲ ਵੀ ਇਹੋ ਸਲੂਕ ਕੀਤਾ ਜਾਂਦਾ ਹੈ। ਉਨ•ਾਂ ਸਨਕੀਪੁਨੇ ਦੀ ਅੱਤ ਕੀਤੀ ਹੋਈ ਹੈ-ਉਹ ਅਧਿਆਪਕਾਂ ਨੂੰ ਕਹਿੰਦੇ ਹਨ ਕਿ, ‘‘ਜਦ ਤੁਸੀਂ ਜੰਗਲ ਵਿਚ ਜਾਂਦੇ ਹੋ ਤਾਂ ਉਹ ਤੁਹਾਨੂੰ ਤਾਂ ਗੋਲੀ ਨਾਲ ਨਹੀਂ ਉਡਾਉਂਦੇ, ਪਰ ਸਾਨੂੰ ਕਿਉਂ? ਜ਼ਰੂਰ ਤੁਹਾਡਾ ਨਕਸਲੀਆਂ ਨਾਲ ਗਠਜੋੜ ਹੈ।’’ ਮੈਂ ਉਨ•ਾਂ ਨੂੰ ਦੱਸਿਆ ਕਿ ਅਧਿਆਪਕ ਅਤੇ ਡਾਕਟਰ ਤੁਹਾਡੇ ਵਾਂਗ ਹਥਿਆਰ ਲੈ ਕੇ ਨਹੀਂ ਜਾਂਦੇ।

ਦੰਤੇਵਾੜਾ ਦਾ ਕਲੈਕਟਰ ਬੜੀ ਖੁਸ਼ੀ ਨਾਲ ਬਾਹਰਲੇ ਲੋਕਾਂ ਨੂੰ ਆਦਿਵਾਸੀਆਂ ਦੀ ਧਰਤੀ ’ਤੇ ਕਬਜ਼ਾ ਕਰਨ ਦੇ ਰਿਹਾ ਹੈ। ਖ਼ੁਦ ਸਰਕਾਰ ਹੀ ਪਹਿਲਾਂ ਜ਼ਮੀਨ ’ਤੇ ਕਬਜ਼ਾ ਕਰਦੀ ਹੈ ਤੇ ਫਿਰ ਉਸ ਨੂੰ ਵੇਚ ਦਿੰਦੀ ਹੈ। ਪਰ ਮਾਓਵਾਦੀਆਂ ਦੀ ਮੌਜੂਦਗੀ ਕਾਰਨ ਇਹ ਕੰਪਨੀਆਂ ਆਪਣੇ ਪ੍ਰੋਜੈਕਟ ਨਹੀਂ ਸ਼ੁਰੂ ਕਰ ਸਕੀਆਂ।

ਮਜ਼ਬੂਰੀ ਦੀ ਅੱਤ ਵੱਲ ਧੱਕੇ ਜਾਣਾ
ਲਗਾਤਾਰ ਸਾਡੇ ਸਾਹਮਣੇ ਤਸਵੀਰ ਪੇਸ਼ ਕੀਤੀ ਜਾਂਦੀ ਹੈ ਕਿ ਨਕਸਲੀਏ ਖ਼ਤਰਨਾਕ ਹਨ ਪਰ ਸਰਕਾਰ ਚੰਗੀ ਹੈ। ਦੰਤੇਵਾੜਾ ਦੇ ਆਦਿਵਾਸੀਆਂ ਨੂੰ ਪੁੱਛੋ। ਮੈਂ ਸਿਆਸੀ ਲੀਡਰਾਂ ਨੂੰ ਕਹਿੰਦਾ ਹਾਂ, ਮਾਓਵਾਦੀਆਂ ਨਾਲ ਗੱਲਬਾਤ ਨਾ ਕਰੋ, ਜੇ ਗੱਲ ਕਰਨੀ ਹੈ ਤਾਂ ਉਨ•ਾਂ ਨਾਲ ਕਰੋ ਜਿਨ•ਾਂ ਨੂੰ ਤੁਸੀਂ ਮਾਓਵਾਦੀਆਂ ਦਾ ਸ਼ਿਕਾਰ ਕਹਿੰਦੇ ਹੋ, ਆਦਿਵਾਸੀਆਂ ਨਾਲ। ਤੁਸੀਂ ਉਨ•ਾਂ ਦੀਆਂ ਵੋਟਾਂ ਦੁਆਰਾ ਚੁਣੇ ਗਏ ਆਗੂ ਹੋ। ਇਸ ਲਈ ਇਹ ਸੁਭਾਵਕ ਹੈ ਕਿ ਜਨਤਾ ਤੁਹਾਨੂੰ ਪਿਆਰ ਕਰਦੀ ਹੋਵੇਗੀ ਤੇ ਤੁਸੀਂ ਜਨਤਾ ਨੂੰ। ਪਰ ਜੇ ਜਨਤਾ ਤੁਹਾਨੂੰ ਪਿਆਰ ਕਰਨਾ ਛੱਡ ਦਿੰਦੀ ਹੈ ਅਤੇ ਨਕਸਲੀਆਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ, ਤਾਂ ਤੁਹਾਨੂੰ ਜ਼ਰੂਰ ਇਸ ਦਾ ਕਾਰਨ ਲੱਭਣਾ ਚਾਹੀਦਾ ਹੈ।
ਮੇਰਾ ਖ਼ੁਦ ਦਾ ਕੰਮ ਕਰਨ ਦਾ ਤਰੀਕਾ ਅਹਿੰਸਾਵਾਦੀ ਹੈ। ਮੈਂ ਪਿਛਲੇ 17 ਸਾਲ ਤੋਂ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਕੰਮ ਕਰਦਾ ਆ ਰਿਹਾ ਹਾਂ ਤਾਂ ਜੋ ਮੈਂ ਪਿੰਡਾਂ ਦੇ ਲੋਕਾਂ ਨੂੰ ਉਨ•ਾਂ ਦੇ ਸੰਵਿਧਾਨਕ ਹੱਕਾਂ ਬਾਰੇ ਸੁਚੇਤ ਕਰਾਂ, ਭਲਾਈ ਸਕੀਮਾਂ ਬਾਰੇ ਦੱਸਾਂ ਅਤੇ ਦੱਸਾਂ ਕਿ ਜਮਹੂਰੀ ਤਰੀਕੇ ਨਾਲ ਕਿਵੇਂ ਆਪਣੇ ਹੱਕਾਂ ਦੀ ਰੱਖਿਆ ਕੀਤੀ ਜਾਂਦੀ ਹੈ। ਅਸੀਂ ਉਥੇ ਅਹਿੰਸਾ ਦੇ ਰਾਹ ਨੂੰ ਮਜ਼ਬੂਤ ਕਰਨ ਗਏ ਸਾਂ, ਕਿਉਂਕਿ ਮਾਓਵਾਦੀਆਂ ਨੇ ਹਥਿਆਰ ਚੁੱਕ ਲਏ ਸਨ। ਪਰ ਸਰਕਾਰ ਨੇ ਸਾਨੂੰ ਵੀ ਮਾਓਵਾਦੀ ਐਲਾਨ ਦਿੱਤਾ। ਸਰਕਾਰ ਪਹਿਲਾਂ ਤੁਹਾਨੂੰ ਖੂੰਞੇ ਲਾਉਂਦੀ ਹੈ ਅਤੇ ਫੇਰ ਤੁਹਾਨੂੰ ਨਕਸਲੀ ਐਲਾਨ ਦਿੰਦੀ ਹੈ।

ਵਿਨੋਬਾ ਭਾਵੇਂ ਮਾਓਵਾਦੀਆਂ ਬਾਰੇ ਕਿਹਾ ਕਰਦੇ ਸਨ, ‘‘ਉਹ ਨੌਜਵਾਨ ਗਰੀਬਾਂ ਦੀ ਹਾਲਤ ਪ੍ਰਤੀ ਤਰਸ ਦੀ ਭਾਵਨਾ ਤੋਂ ਉਤਸ਼ਾਹਿਤ ਹਨ। ਮੈਂ ਉਨ•ਾਂ ਨੂੰ ਸਲਾਮ ਕਰਦਾ ਹਾਂ।’’ ਜਦੋਂ 30 ਸਾਲ ਪਹਿਲਾਂ ਉਨ•ਾਂ ਭੂਦਾਨ ਅੰਦੋਲਨ ਦੀ ਸ਼ੁਰੂਆਤ ਕੀਤੀ ਤਾਂ ਹਥਿਆਰਬੰਦ ਨਕਸਲੀ ਸੰਘਰਸ਼ ਨੂੰ ਧੱਕਾ ਲੱਗਿਆ ਸੀ। ਇਨ•ਾਂ 17 ਸਾਲਾਂ ਵਿਚ ਮੈਂ ਨਕਸਲੀਆਂ ਨੂੰ ਆਦਿਵਾਸੀਆਂ ਵਿਚ ਕੰਮ ਕਰਦੇ ਵੇਖਿਆ। ਇਕ ਪੰਡ ਲੱਕੜਾਂ ਦੀ ਕੱਠੀ ਕਰਨ ਦੀ ਸਜ਼ਾ ਵਜੋਂ ਜੰਗਲ ਦਾ ਗਾਰਡ ਔਰਤ ਨਾਲ ਬਲਾਤਕਾਰ ਕਰਦਾ ਸੀ। ਜੇ ਉਹ ਤਿੰਨ ਰੁਪਏ ਜੁਰਮਾਨਾ ਨਹੀਂ ਦਿੰਦੇ ਸਨ ਤਾਂ ਗਾਰਡ ਉਨ•ਾਂ ਦੇ 300 ਰੁਪਏ ਹੜੱਪ ਕਰ ਲੈਂਦਾ ਸੀ।

1980ਵਿਆਂ ’ਚ ਮਾਓਵਾਦੀ ਇਥੇ ਆਏ। ਉਹ ਗਾਰਡ ਨੂੰ ਫੜਦੇ ਸਨ ਤੇ ਬੰਨ• ਕੇ ਉਸਨੂੰ ਕੁੱਟਣ ਲਈ ਆਦਿਵਾਸੀਆਂ ਹਵਾਲੇ ਕਰ ਦਿੰਦੇ ਸਨ। ਪਹਿਲੀ ਵਾਰ ਆਦਿਵਾਸੀਆਂ ਨੇ ਮਹਿਸੂਸ ਕੀਤਾ ਕਿ ਉਨ•ਾਂ ਕੋਲ ਵੀ ਜੁਰਮ ਖ਼ਿਲਾਫ਼ ਲੜਨ ਦੀ ਤਾਕਤ ਹੈ। ਸਰਕਾਰ ਨੂੰ ਜੰਗਲ ਦੇ ਗਾਰਡ ਨੂੰ ਸਜ਼ਾ ਦੇ ਕੇ ਆਦਿਵਾਸੀਆਂ ਦੇ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਸੀ। ਸਰਕਾਰ ਨੇ ਕਦੇ ਵੀ ਮਹੂਆ ਦਾ ਘੱਟੋ-ਘੱਟ ਮੁੱਲ ਨਹੀਂ ਤੈਅ ਕੀਤਾ, ਪਰ ਨਕਸਲੀਆਂ ਨੇ ਕੀਤਾ।

ਆਦਿਵਾਸੀ ਕਦੇ ਵੀ ਹਿੰਸਕ ਨਹੀਂ ਸਨ, ਜਦੋਂ ਵੀ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲਗਦੇ, ਸਰਕਾਰ ਪੁਲਿਸ ਭੇਜ ਦਿੰਦੀ ਸੀ। ਅਜਿਹਾ ਕਿਉਂ ਹੈ ਕਿ ਨਕਸਲੀ ਕਦੀ ਵੀ ਮੇਰੇ ਵਿਰੁੱਧ ਹਿੰਸਕ ਨਹੀਂ ਹੋਏ? ਮੇਰੇ ਲਈ ਉਹ ਮੰਜੀ ਲਿਆਉਂਦੇ ਹਨ, ਪਾਣੀ ਦਿੰਦੇ ਹਨ ਅਤੇ ਆਦਰ ਸਾਹਿਤ ਬੈਠਣ ਲਈ ਕਹਿੰਦੇ ਹਨ। ਸ਼ੁਰੂਆਤ ਵਿਚ ਮਾਓਵਾਦੀਆਂ ਨੇ ਐਲਾਨ ਕੀਤਾ ਸੀ ਕਿ ਉਨ•ਾਂ ਦੇ ਖੇਤਰਾਂ ਵਿਚ ਕੋਈ ਵੀ ਸਰਕਾਰੀ ਪ੍ਰੋਗਰਾਮ ਨਹੀਂ ਚੱਲਣ ਦਿੱਤਾ ਜਾਵੇਗਾ ਪਰ ਅਸੀਂ ਆਪਣਾ ਕੰਮ ਜਾਰੀ ਰੱਖਿਆ। ਹੁਣ ਉਨ•ਾਂ ਨੇ ਇਕ ਸੰਦੇਸ਼ ਭੇਜਿਆ, ‘‘ਅਸੀਂ ਹਿਮਾਂਸ਼ੂ ਦੇ ਕੰਮ ਵਿਚ ਦਖ਼ਲ ਨਹੀਂ ਦੇਵਾਂਗੇ, ਕਿਉਂਕਿ ਉਸਦਾ ਕੋਈ ਸਿਆਸੀ ਮਕਸਦ ਨਹੀਂ ਹੈ।’’

ਲੋਕ ਮਾਓਵਾਦੀਆਂ ਦੀ ਪੁਲਿਸ ਖਿਲਾਫ਼ ਅਤੇ ਮਾਸੂਮ ਜਨਤਾ ਖਿਲਾਫ਼ ਹਿੰਸਾ ਦੀਆਂ ਗੱਲਾਂ ਕਰਦੇ ਹਨ। ਲੋਕਾਂ ਨੂੰ ਜ਼ਰੂਰ ਇਨ•ਾਂ ਘਟਨਾਵਾਂ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਜਦ ਕੋਈ ਸਲਵਾ ਜੂਡਮ ਦਾ ਵਿਸ਼ੇਸ਼ ਪੁਲਿਸ ਅਫ਼ਸਰ (ਐਸ. ਪੀ. ਓ.) ਮਾਰਿਆ ਜਾਂਦਾ ਹੈ ਤਾਂ ਸਰਕਾਰ ਐਲਾਨ ਕਰਦੀ ਹੈ ਕਿ ਨਕਸਲੀਆਂ ਨੇ ਇਕ ਮਾਸੂਮ ਦਾ ਕਤਲ ਕਰ ਦਿੱਤਾ ਤੇ ਮੀਡੀਆ ਸਟੋਰੀ ਕਵਰ ਕਰਨ ਲਈ ਘਟਨਾ ਸਥਾਨ ’ਤੇ ਪਹੁੰਚ ਜਾਂਦਾ ਹੈ। ਜਦੋਂ ਕੋਈ ਬੁੱਢਾ ਆਦਿਵਾਸੀ ਮਾਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਕਹਿੰਦੀ ਹੈ ਕਿ ਮਾਓਵਾਦੀਆਂ ਦਾ ਏਰੀਆ ਕਮਾਂਡਰ ਮਾਰਿਆ ਗਿਆ। ਆਦਿਵਾਸੀ ਨਿਰੰਤਰ ਭੈਅ ’ਚ ਜਿਉਂਦੇ ਹਨ। ਜੇ ਤੁਹਾਡਾ ਲਗਾਤਾਰ ਸ਼ਿਕਾਰ-ਪਿੱਛਾ ਕੀਤਾ ਜਾ ਰਿਹਾ ਹੈ, ਜ਼ਬਰਦਸਤੀ ਤੁਹਾਨੂੰ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਹੈ ਅਤੇ ਤੁਹਾਨੂੰ ਪੁਲਿਸ ਤੋਂ ਦੂਰ ਰਹਿਣ ਦੀ ਜਗ•ਾ ਮਿਲ ਜਾਂਦੀ ਹੈ ਤਾਂ ਇਹੋ ਜਿਹੀ ਹਾਲਤ ਵਿਚ ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਤਾਂ ਜ਼ਰੂਰ ਤੁਸੀਂ ਉਸ ’ਤੇ ਸ਼ੱਕ ਕਰੋਗੇ ਕਿ ਉਹ ਤੁਹਾਡੀ ਖ਼ਬਰ ਪੁਲਿਸ ਨੂੰ ਦੇਵੇਗਾ…..ਇਸ ਤਰ•ਾਂ ਇਕ ਵਾਰ ਮੇਰੇ ਨਾਲ ਵੀ ਵਾਪਰਿਆ। ਸਰਕਾਰ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਵਿਚ ਬਚੇ ਹੋਏ ਲੋਕਾਂ ਨੂੰ ਲੱਭਣ ’ਚ ਉਨ•ਾਂ ਦੀ ਮਦਦ ਕਰਾਂ। ਫੌਜ ਖ਼ੁਦ ਅੰਦਰ ਜਾਣ ਤੋਂ ਬਹੁਤ ਸਹਿਮੀ ਹੋਈ ਸੀ। ਹੈਲੀਕਾਪਟਰ ਵਿਚ ਮੌਜੂਦ ਵਿਅਕਤੀਆਂ ਦੇ ਪਰਿਵਾਰ ਡਰ ਨਾਲ ਠਠੰਬਰੇ ਪਏ ਸਨ। ਮੈਂ ਮਾਓਵਾਦੀਆਂ ਨਾਲ ਗੱਲਬਾਤ ਕੀਤੀ ਅਤੇ ਅੰਦਰ ਗਿਆ ਪਰ ਪੁਲਿਸ ਨੇ ਮੇਰੇ ਨਾਲ ਧੋਖਾ ਕੀਤਾ। ਉਨ•ਾਂ ਨੇ ਸਾਡਾ ਪਿੱਛਾ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਉਨ•ਾਂ ਫੇਰ ਵੀ ਸਾਡਾ ਪਿੱਛਾ ਕੀਤਾ। ਉਨ•ਾਂ ਆਪਣੇ ਉਸੇ ਖਾਸ ਅੰਦਾਜ਼ ਵਿਚ ਮੁਰਗਿਆਂ, ਸ਼ਰਾਬ ਆਦਿ ਦੀ ਲੁੱਟ ਕੀਤੀ…..ਮਾਓਵਾਦੀਆਂ ਨੇ ਸੋਚਿਆ ਕਿ ਪੁਲਿਸ ਨੂੰ ਲੈ ਕੇ ਆਉਣ ਵਾਲਾ ਮੈਂ ਹਾਂ। ਉਨ•ਾਂ ਮੈਨੂੰ ਇਕ ਦਰਖਤ ਨਾਲ ਬੰਨ• ਦਿੱਤਾ ਅਤੇ ਜੇ ਉਨ•ਾਂ ਨੂੰ ਸੱਚ ਦਾ ਨਾ ਪਤਾ ਲਗਦਾ ਤਾਂ ਉਨ•ਾਂ ਮੇਰਾ ਨਬੇੜਾ ਕਰ ਹੀ ਦੇਣਾ ਸੀ। ਉਹ ਵਿਸ਼ਵਾਸਘਾਤ ਕਰਨ ਵਾਲੇ ਆਪਣੇ ਬੰਦੇ ਨੂੰ ਵੀ ਨਹੀਂ ਬਖ਼ਸ਼ਦੇ।

ਮੈਂ ਉਸ ਪਿੰਡ ਵਿਚ ਤਿੰਨ ਦਿਨ ਗੁਜ਼ਾਰੇ। ਉਥੇ ਕੋਈ ਵੀ 40 ਸਾਲ ਤੋਂ ਵੱਧ ਉਮਰ ਦਾ ਨਹੀਂ ਸੀ। ਉਹ ਇਸ ਤੋਂ ਵੱਧ ਜਿਉਂਦੇ ਹੀ ਨਹੀਂ । ਬੱਚੇ ਖਾਸ ਤੌਰ ’ਤੇ ਅਸੰਤੁਲਤ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਸ਼ਿਕਾਰ ਸਨ। ਇਕ ਅੱਠ ਸਾਲ ਦਾ ਛੋਟਾ ਬੱਚਾ ਸਾਡੀ ਰੱਖਿਆ ਕਰ ਰਿਹਾ ਸੀ। ਉਸ ਕੋਲ ਇਕ ਟੋਪੀ ਅਤੇ ਸੀਟੀ ਸੀ, ਇਨ•ਾਂ ਦੋਹਾਂ ਚੀਜ਼ਾਂ ’ਤੇ ਹੀ ਉਸਨੂੰ ਬਹੁਤ ਮਾਣ ਸੀ। ਮੈਂ ਉਸਨੂੰ ਪੁੱਛਿਆ ਕਿ ਉਨ•ਾਂ ਦੇ ਪਿੰਡ ਵਿਚ ਪਿਛਲੀ ਵਾਰ ਪੁਲਿਸ ਕਦੋਂ ਆਈ ਸੀ? ਉਸਨੇ ਕਿਹਾ, ਦੋ ਸਾਲ ਪਹਿਲਾਂ। ਮੈਂ ਫੇਰ ਪੁੱਛਿਆ, ਪੁਲਿਸ ਨੇ ਕੀ ਕੀਤਾ ਸੀ? ਉਸਨੇ ਦੱਸਿਆ ਕਿ ਉਨ•ਾਂ 40 ਘਰ ਸਾੜ ਕੇ ਸੁਆਹ ਕਰ ਦਿੱਤੇ ਸਨ, 3 ਲੋਕਾਂ ਨੂੰ ਕਤਲ ਕਰ ਦਿੱਤਾ ਸੀ ਅਤੇ ਇਕ ਔਰਤ ਨਾਲ ਬਲਾਤਕਾਰ ਕੀਤਾ ਸੀ। ਇਹ ਪਿੰਡ ਬੈਲਾਡਿਲਾ ਦੇ ਬਿਲਕੁਲ ਪਿੱਛੇ ਸੀ ਤੇ ਇਹ ਕੋਲੇ ਦੀ ਧੂੜ ਨਾਲ ਢੱਕਿਆ ਪਿਆ ਸੀ। ਉਥੇ ਕੋਈ ਸਕੂਲ ਨਹੀਂ ਸੀ। ਇਹ ਹੈ ਮਾਡਲ ਹਿੰਦੁਸਤਾਨ ਦੇ ਵਿਕਾਸ ਦਾ।

ਸਿਰਫ਼ ਇਨਸਾਫ਼ ਹੀ ਅਮਨ ਲਿਆ ਸਕਦਾ ਹੈ
ਸਰਕਾਰ, ਜਮਹੂਰੀ ਹੱਕਾਂ ਲਈ ਲੜਨ ਵਾਲੇ ਸੰਗਠਨਾਂ ਨੂੰ ਕਹਿੰਦੀ ਹੈ ਕਿ ਉਹ ਮਾਓਵਾਦੀਆਂ ਨੂੰ ਕਹਿਣ ਕਿ ਹਿੰਸਾ ਬੰਦ ਕੀਤੀ ਜਾਵੇ ਪਰ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੀ ਫੌਜ ਨੂੰ ਹਿੰਸਾ ਬੰਦ ਕਰਨ ਲਈ ਕਹੋ। ਜਮਹੂਰੀ ਹੱਕਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਵਲੋਂ ਪੁਲਿਸ ਖਿਲਾਫ਼ ਦਾਇਰ ਕੀਤੀਆਂ ਗਈਆਂ ਐਫ. ਆਈ. ਆਰ. ਤਾਂ ਦਰਜ ਕੀਤੀਆਂ ਜਾਣ ਪਰ ਤੁਸੀਂ ਖ਼ੁਦ ਏਨਾ ਵੀ ਨਹੀਂ ਕਰਦੇ ਅਤੇ ਉਨ•ਾਂ ਨੂੰ ਹਮੇਸ਼ਾ ਹਿੰਸਾ ਛੱਡਣ ਲਈ ਕਹਿੰਦੇ ਹੋ। ਤੁਸੀਂ ਸਾਥੋਂ ਕੀ ਕਹਾਉਣਾ ਚਾਹੁੰਦੇ ਹੋ? ਅਸੀਂ ਉਥੇ ਰਹਿੰਦੇ ਹਾਂ ਤੇ ਅਸੀਂ ਹਾਲਤਾਂ ਤੋਂ ਜਾਣੂ ਹਾਂ। ਕੁਝ ਹਾਦਸੇ ਬਾਹਰੋਂ ਵੇਖਣ ’ਤੇ ਬਹੁਤ ਭਿਆਨਕ ਲਗਦੇ ਹਨ। ਇਕ ਵਾਰ ਸਲਵਾ ਜੂਡਮ ਦਾ ਇਕ ਦਸਤਾ ਇਕ ਤੋਂ ਬਾਅਦ ਇਕ ਪਿੰਡ ਸਾੜਨ ’ਤੇ ਤੁਲਿਆ ਹੋਇਆ ਸੀ। ਗੁੱਸੇ ਨਾਲ ਭਰੇ ਲੋਕ ਇਸ ਦਸਤੇ ਨੂੰ ਘੇਰਨ ਵਿਚ ਸਫ਼ਲ ਹੋ ਗਏ ਅਤੇ ਉਨ•ਾਂ ਨੇ ਇਨ•ਾਂ ਨੂੰ ਮਾਰ ਮੁਕਾਇਆ।

ਪਿਛਲੇ ਪੰਜ ਸਾਲਾਂ ਵਿਚ ਕਿਸੇ ਵੀ ਨੇਤਾ ਨੇ ਦੰਤੇਵਾੜਾ ਆ ਕੇ ਆਦਿਵਾਸੀਆਂ ਨੂੰ ਉਨ•ਾਂ ਦੀ ਸਮੱਸਿਆਵਾਂ ਬਾਰੇ ਨਹੀਂ ਪੁੱਛਿਆ। ਇਸ ਲਈ ਮੈਂ ਸੋਚਿਆ ਕਿ ਇਨ•ਾਂ ਆਦਿਵਾਸੀਆਂ ਨੂੰ ਦਿੱਲੀ ਲੈ ਕੇ ਜਾਵਾਂ। ਸੋਚਿਆ ਤਾਂ ਸੀ ਕਿ ਉਥੇ ਖ਼ਾਸਾ ਹੰਗਾਮਾ ਹੋਵੇਗਾ। ਮੈਂ ਇਨ•ਾਂ ਜ਼ਖ਼ਮੀ ਆਦਿਵਾਸੀਆਂ ਨੂੰ ਸੰਵਿਧਾਨ ਕਲੱਬ ਲੈ ਗਿਆ। ਕੱਖ ਵੀ ਨਹੀਂ ਹੋਇਆ। ਇਹ ਹਾਲਤ ਹੈ ਅੱਜ ਦੇ ਸ਼ਹਿਰੀਆਂ ਦੀ, ਉਹ ਨਹੀਂ ਪ੍ਰਵਾਹ ਕਰਦੇ ਕਿ ਪਿੰਡਾਂ ਵਿਚ ਕੀ ਵਾਪਰ ਰਿਹਾ ਹੈ। ਇਹ ਉਹ ਹੀ ਹਨ ਜਿਹੜੇ ਸ਼ਾਂਤੀ ਚਾਹੁੰਦੇ ਹਨ, ਜਿਹੜੇ ਆਪਣੀ ਅਰਾਮਦਾਇਕ ਜ਼ਿੰਦਗੀ ਜਿਉਂ ਰਹੇ ਹਨ। ਉਹ ਅਮਨ ਚਾਹੁੰਦੇ ਹਨ ਤਾਂ ਜੋ ਉਨ•ਾਂ ਦੀ ਇਸ ਸੁਖਦਾਇਕ ਜ਼ਿੰਦਗੀ ਵਿਚ ਕੋਈ ਵਿਘਨ ਨਾ ਪਵੇ। ਪਰ ਜਿਹੜੇ ਇਨ•ਾਂ ਹਮਲਿਆਂ ਨੂੰ ਸਹਿ ਰਹੇ ਹਨ ਉਹ ਇਨਸਾਫ਼ ਚਾਹੁੰਦੇ ਹਨ। ਵਿਨੋਬਾ ਭਾਵੇ ਨੇ ਕਿਹਾ ਸੀ, ‘‘ਜਿਥੇ ਬੇਇਨਸਾਫ਼ੀ ਹੈ, ਉਥੇ ਅਮਨ ਨਹੀਂ ਹੋ ਸਕਦਾ।’’ ਪਰ ਸਰਕਾਰ ਇਨਸਾਫ਼ ਬਾਰੇ ਤਾਂ ਗੱਲ ਹੀ ਨਹੀਂ ਕਰਦੀ।

ਕੀ ਕਾਰਨ ਹੈ ਕਿ ਲੱਖਾਂ ਲੋਕਾਂ ਨੇ ਹਥਿਆਰ ਚੁੱਕ ਲਏ ਹਨ? ਮੱਧ-ਵਰਗੀਆਂ ਲਈ ਇਹ ਗੱਲ ਇਕ ਉਲਝਣ ਹੈ। ਅਸੀਂ ਇਕ ਪਾਸੇ ਹਾਂ, ਅਸੀਂ ਸ਼ਹਿਰਾਂ ਵਿਚ ਰਹਿੰਦੇ ਹਾਂ, ਸਾਡੇ ਲਈ ਪੁਲਿਸ ਹੈ, ਸਾਡੇ ਲਈ ਸਰਕਾਰ ਹੈ ਤੇ ਦੂਜੇ ਪਾਸੇ ਉਹ ਹਨ ਜਿਨ•ਾਂ ਲਈ ਨਾ ਤਾਂ ਪੁਲਿਸ ਹੈ ਤੇ ਨਾ ਹੀ ਸਰਕਾਰ। ਉਨ•ਾਂ ਕੋਲ ਖਾਣ ਲਈ ਕੁਝ ਨਹੀਂ ਹੈ। ਇਹ ਉਹੀ ਹਨ ਜਿਨ•ਾਂ ਨੇ ਹਥਿਆਰ ਚੁੱਕ ਲਏ ਹਨ। ਇਨ•ਾਂ ਲੋਕਾਂ ਨੂੰ ਸਾਲਾਂ ਤੋਂ ਲੁੱਟਿਆ ਜਾ ਰਿਹਾ ਹੈ। ਸਾਡੇ ਸਮਾਜ ਦਾ ਇਕ ਢਾਂਚਾ ਹੈ। ਉਹ ਲੋਕ ਜਿਹੜੇ ਇਸ ਢਾਂਚੇ ਤੋਂ ਬਾਹਰ ਹਨ ਇਹ ਲੜਾਈ ਉਨ•ਾਂ ਦੀ ਹੈ। ਜੇ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਧਰਤੀ ’ਤੇ ਮੌਜੂਦ ਜ਼ਮੀਨ ਕਿਸ ਦੀ ਹੈ? ਤਾਂ ਜਵਾਬ ਹੋਵੇਗਾ ਸਾਰਿਆਂ ਦੀ। ਹਾਲਾਂਕਿ ਸੱਚਾਈ ਇਹ ਹੈ ਕਿ ਕੁਝ ਕੋਲ ਬਹੁਤੀ ਜ਼ਮੀਨ ਹੈ ਤੇ ਬਹੁਤਿਆਂ ਕੋਲ ਘੱਟ। ਜੇ ਤੁਸੀਂ ਸ਼ਹਿਰ ਵਿਚ ਜਨਮੇ ਹੋ, ਜਾਂ ਬ੍ਰਾਹਮਣ ਹੋ, ਜਾਂ ਪੜ•ੇ-ਲਿਖੇ ਹੋ ਤਾਂ ਤੁਸੀਂ ਜ਼ਿਆਦਾ ਦੌਲਤਮੰਦ ਹੋਵੋਗੇ। ਜੇ ਕੋਈ ਬੱਚਾ, ਜਿਸ ਦਾ ਜਨਮ ਮਰੀਨ ਡਰਾਈਵ ਵਿਖੇ ਹੋਇਆ ਹੈ, ਉਹ ਉਸ ਬੱਚੇ ਦਾ ਘਰ ਢਹਿਣ ਦਾ ਕਾਰਨ ਬਣਦਾ ਹੈ ਜਿਸ ਦਾ ਜਨਮ ਧਾਰਾਵੀ ਵਿਖੇ ਹੋਇਆ ਹੈ ਤਾਂ ਇਸ ਦਾ ਉਲਟ ਕਿਉਂ ਨਹੀਂ ਹੋ ਸਕਦਾ?

ਨਾਬਰਾਬਰਤਾ ਸਿਸਟਮ ਵਿਚ ਹੀ ਮੌਜੂਦ ਹੈ। ਇਹ ਧਾਰਨਾਂਵਾਂ ਕਿ ਜਿਸਦਾ ਜ਼ਿਆਦਾ ਸਾਧਨਾਂ ’ਤੇ ਕਾਬੂ ਹੈ ਉਹ ਸਾਡੀਆਂ ਕਦਰਾਂ-ਕੀਮਤਾਂ ਦੇ ਸਿਸਟਮ ਉ¤ਤੇ ਵੀ ਕਾਬਜ਼ ਹੋ ਜਾਂਦਾ ਹੈ ਤੇ ਫੇਰ ਸਾਡੇ ਸਿਆਸੀ ਸਿਸਟਮ ਉ¤ਤੇ। ਇਨ•ਾਂ ਦੋਹਾਂ ਦਾ ਹੀ ਥੰਮ• ਸਾਡਾ ਆਰਥਿਕ ਸਿਸਟਮ ਹੈ। ਇਹੀ ਸਾਡੇ ਸਮਾਜ ਦੇ ਮੁਢਲੇ ਢਾਂਚੇ ਦੀ ਸਥਾਪਨਾ ਕਰਦਾ ਹੈ। ਇਹ ਉਹ ਢਾਂਚਾ ਹੈ ਜਿਹੜਾ ਗਰੀਬ ਨੂੰ ਹੋਰ ਗਰੀਬ ਬਣਾਉਂਦਾ ਹੈ ਤੇ ਅਮੀਰ ਨੂੰ ਹੋਰ ਅਮੀਰ। ਅਸੀਂ ਇਸ ਢਾਂਚੇ ਦੇ ਹੀ ਅੰਸ਼ ਹਾਂ। ਪਰ ਉਹ ਕੀ ਕਰਨ, ਜਿਹੜੇ ਇਸ ਦੀਆਂ ਬੁਰਾਈਆਂ ਨੂੰ ਸਹਿੰਦੇ ਹਨ? ਉਹ ਇਸ ਢਾਂਚੇ ਨੂੰ ਭੰਨਣਾ ਚਾਹੁੰਦੇ ਹਨ। ਲੜਾਈ ਇਸ ਢਾਂਚਾਗਤ ਹਿੰਸਾ ਦੇ ਵਿਰੁੱਧ ਹੈ। ਇਸ ਲੜਾਈ ਦਾ ਅੰਤ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਢਾਂਚਾ ਨਹੀਂ ਬਦਲਿਆ ਜਾਂਦਾ ਤਾਂ ਜੋ ਸਾਰੇ ਬਰਾਬਰ ਹੋ ਜਾਣ।

ਹਰ ਪੀੜਤ ਮਨੁੱਖ ਲੜੇਗਾ। ਇਹ ਗਰੀਬਾਂ ਦੀ ਲੜਾਈ ਹੈ। ਨਕਸਲੀ ਤਾਂ ਸਿਰਫ਼ ਉਨ•ਾਂ ਨਾਲ ਜੁੜ ਗਏ ਹਨ। ਜੇ ਕੋਈ ਮਾਰਕਸ ਜਾਂ ਕੋਈ ਗਾਂਧੀ ਨਾ ਹੁੰਦਾ ਤਾਂ ਕੀ ਗਰੀਬਾਂ ਨੇ ਲੜਨਾ ਨਹੀਂ ਸੀ? ਉਨ•ਾਂ ਨੂੰ ਮਾਓਵਾਦੀਆਂ ਜਾਂ ਗਾਂਧੀਵਾਦੀਆਂ ਦੀ ਲੋੜ ਨਹੀਂ ਹੈ। ਪਰ ਕਈ ਵਾਰ ਕੋਈ ਵਿਨੋਬਾ, ਕੋਈ ਗਾਂਧੀ ਜਾਂ ਮਾਓਵਾਦੀ ਉਨ•ਾਂ ਦੇ ਇਸ ਸੰਘਰਸ਼ ਵਿਚ ਸਾਥ ਦਿੰਦੇ ਹਨ। ਜੇ ਕੇਂਦਰ ਸੋਚਦਾ ਹੈ ਕਿ ਉਹ ਫੌਜ ਲਗਾ ਕੇ ਗਰੀਬਾਂ ਦਾ ਇਹ ਸੰਘਰਸ਼ ਦੱਬ ਦੇਣਗੇ ਤਾਂ ਉਹ ਗਲਤ ਫਹਿਮੀ ਵਿਚ ਹਨ। ਕਈ ਵਾਰ ਹੱਦ ਨਾਲੋਂ ਵੱਧ ਅਤਿਆਚਾਰ ਲੜਾਈ ਨੂੰ ਉਤਸ਼ਾਹਿਤ ਕਰ ਦਿੰਦਾ ਹੈ।

ਜੇ ਕੇਂਦਰ ਸੱਚਮੁੱਚ ਅਮਨ ਚਾਹੁੰਦਾ ਹੈ ਤਾਂ ਇਹ ਸਿਰਫ਼ ਇਕ ਹਫ਼ਤੇ ਵਿਚ ਕਾਇਮ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਦਿਵਾਸੀਆਂ ਵਿਚ ਖੁਸ਼ੀਆਂ ਵੰਡੇ। ਆਂਗਣਵਾੜੀਆਂ ਨੂੰ, ਸਿਹਤ ਸਹੂਲਤਾਂ ਨੂੰ, ਸਕੂਲਾਂ ਨੂੰ ਦੁਬਾਰਾ ਬਹਾਲ ਕਰ ਦੇਵੇ। ਬਜਾਏ ਇਹ ਸੋਚਣ ਦੇ ਕਿ ਆਦਿਵਾਸੀਆਂ ਨੂੰ ਕਸ਼ਟ ਦੇ-ਦੇ ਕੇ, ਮੁਸੀਬਤ ਉ¤ਤੇ ਮੁਸੀਬਤ ਦੇ ਕੇ ਤੁਸੀਂ ਨਕਸਲਵਾਦ ਦਾ ਅੰਤ ਕਰ ਦੇਵੋਗੇ। ਜੇ ਤੁਸੀਂ ਭਖਦੀ ’ਤੇ ਤੇਲ ਪਾਓਗੇ ਤਾਂ ਅੱਗ ਹੋਰ ਭੜਕੇਗੀ। ਤੁਸੀਂ ਆਪਣੇ ਕੋਬਰਾ ਦਸਤੇ ਭੇਜਦੇ ਹੋ ਤੇ ਉਹ ਇਕ ਬੁੱਢੇ ਆਦਮੀ ਨੂੰ ਉਥੇ ਹੀ ਸੰਗੀਨਾਂ ਨਾਲ ਵਿੰਨ• ਦਿੰਦੇ ਹਨ, ਤਾਂ ਤੁਸੀਂ ਬਿਲਕੁਲ ਉਸੇ ਤਰ•ਾਂ ਕਰਦੇ ਹੋ ਜਿਵੇਂ ਮਾਓਵਾਦੀਆਂ ਨੇ ਭਵਿੱਖਬਾਣੀ ਕੀਤੀ ਹੁੰਦੀ ਹੈ। ਉਹ ਸਾਲਾਂ ਤੋਂ ਆਦਿਵਾਸੀਆਂ ਨੂੰ ਦੱਸ ਰਹੇ ਹਨ ਕਿ ਰਾਜ ਇਕ ਅੱਤਿਆਚਾਰ ਦਾ ਸਾਧਨ ਹੈ।

ਅੱਜ, ਸਾਰੇ ਸੰਸਾਰ ਵਿਚ, ਗਰੀਬਾਂ ਨੂੰ ਇਕ ਬੋਝ ਵਜੋਂ ਵੇਖਿਆ ਜਾਂਦਾ ਹੈ ਜਿਹੜੇ ਬੁਨਿਆਦੀ ਸਾਧਨਾਂ ਨੂੰ ਬੇਮਤਲਬ ਖ਼ਤਮ ਕਰ ਰਹੇ ਹਨ। ਜਿਨ•ਾਂ ਨੂੰ ਹੁਣੇ ਇਕੋ ਵਾਰ ਖ਼ਤਮ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਬਾਕੀ, ਇਸ ਸੰਸਾਰ ਉਤੇ ਆਪਣਾ ਰਾਜ ਕਾਇਮ ਕਰ ਸਕੀਏ। ਆਦਿਵਾਸੀਆਂ ਦੀ ਹਾਲਤ ਸਭ ਤੋਂ ਤਰਸਯੋਗ ਹੈ। ਸਾਡੀ ਸਰਕਾਰ ਜੋ ਯੋਜਨਾਬੰਦੀ ਕਰ ਰਹੀ ਹੈ, ਉਹ ਸਰਾਸਰ ਆਦਿਵਾਸੀਆਂ ਦੀ ਨਸਲਕੁਸ਼ੀ ਹੈ। ਇਹ ਹੈ ਉਹ ਦਿਸ਼ਾ ਜਿਸ ਵੱਲ ਸਾਡਾ ਸਭਿਅਕ ਸਮਾਜ ਵੱਧ ਰਿਹਾ ਹੈ। ਕੀ ਅਸੀਂ ਇਸ ਦੀ ਹਮਾਇਤ ਕਰਾਂਗੇ? ਕੀ ਤੁਸੀਂ ਲੱਖਾਂ ਲੋਕਾਂ ਦਾ ਕਤਲ ਕਰ ਸਕਦੇ ਹੋ? ਤੁਸੀਂ ਕੋਸ਼ਿਸ਼ ਜ਼ਰੂਰ ਕਰੋਗੇ। ਪਰ ਜਦੋਂ ਉਹ ਤੁਹਾਨੂੰ ਮਾਰਨ ਲਈ ਉਠਣਗੇ ਤਾਂ ਤੁਸੀਂ ਖ਼ੁਦ ਨੂੰ ਬਚਾਉਣ ਦੇ ਵੀ ਕਾਬਲ ਨਹੀਂ ਹੋਵੋਗੇ।

ਗਰੀਬ ਤਿੰਨ ਤਰ•ਾਂ ਦੇ ਹੁੰਦੇ ਹਨ 1. ਜਿਹੜੇ ਤੁਹਾਡੀ ਅਮੀਰੀ ਦੇ ਆਸਰੇ ਜਿਉਂਦੇ ਹਨ-ਗੁਬਾਰੇ ਵੇਚਣ ਵਾਲੇ, ਘਰੇਲੂ ਨੌਕਰ, ਮਜ਼ਦੂਰ। 2. ਜਿਹੜੇ ਮਹਿਸੂਸ ਕਰਦੇ ਹਨ ਕਿ ਉਹ ਅਮੀਰ ਬਣਨ ਦੇ ਕਾਬਲ ਨਹੀਂ ਹਨ, ਉਹ ਨੀਵੀਂ ਜਾਤ ’ਚੋਂ ਹਨ, ਅਨਪੜ• ਹਨ ਤੇ ਕਦੀ ਵੀ ਅਮੀਰ ਨਹੀਂ ਬਣ ਸਕਦੇ। 3. ਜਿਹੜੇ ਆਦਿਵਾਸੀਆਂ ਵਰਗੇ ਹਨ, ਜੋ ਕਿ ਜੰਗਲ ਵਿਚ ਸੁਖੀ ਰਹਿ ਰਹੇ ਸਨ, ਜਦੋਂ ਤੱਕ ਤੁਸੀਂ ਖ਼ੁਦ ਨੂੰ ਅਮੀਰ ਬਣਾਉਣ ਲਈ ਉਨ•ਾਂ ਦਾ ਜੰਗਲ ਨਹੀਂ ਹੜੱਪ ਲਿਆ। ਹੁਣ ਉਨ•ਾਂ ਹਥਿਆਰ ਚੁੱਕ ਲਏ ਹਨ ਅਤੇ ਹੁਣ ਤੁਸੀਂ ਚਿਦੰਮਬਰਮ ਮੂਹਰੇ ਗਿੜਗਿੜਾ ਰਹੇ ਹੋ। ਜਦੋਂ ਗਰੀਬਾਂ ਦੀਆਂ ਪਹਿਲੀਆਂ ਦੋ ਕਿਸਮਾਂ ਇਸ ਤੀਜੀ ਕਿਸਮ ਨਾਲ ਮਿਲ ਗਈਆਂ ਤਾਂ ਤੁਹਾਡੀ ਹਰ ਚੀਜ਼ ਤਬਾਹ ਕਰ ਦਿੱਤੀ ਜਾਵੇਗੀ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਵਿਨੋਬਾ ਕਿਹਾ ਕਰਦੇ ਸਨ, ‘‘ਬੇਇਨਸਾਫ਼ੀ ਨੂੰ ਮਾਨਤਾ ਦੇਣਾ ਜ਼ੁਰਮ ਹੈ, ਇਹੋ ਜਿਹੀ ਮਾਨਤਾ ਦੇ ਵਿਰੁੱਧ ਮੈਂ ਗਰੀਬਾਂ ਨੂੰ ਜ਼ਰੂਰ ਉਭਾਰਾਂਗਾ।’’ ਜੋ ਕੁਝ ਵੀ ਛੱਤੀਸਗੜ• ਵਿਚ ਵਾਪਰ ਰਿਹਾ ਹੈ ਉਹ ਮੱਧਵਰਗੀ ਦੀ ਰਜ਼ਾਮੰਦੀ ਤੋਂ ਬਿਨਾਂ ਨਹੀਂ ਹੋ ਸਕਦਾ।

ਤੁਸੀਂ ਹਿੰਸਾ ਅਤੇ ਅਸ਼ਾਂਤੀ ਦੇ ਬੀਜ ਬੋ ਰਹੇ ਹੋ। ਸਲਵਾ ਜੂਡਮ ਤੋਂ ਬਾਅਦ ਮਾਓਵਾਦੀਆਂ ਦੀ ਗਿਣਤੀ 22 ਗੁਣਾਂ ਵੱਧ ਕੇ 1,10,000 ਹੋ ਗਈ ਹੈ। ਅਪਰੇਸ਼ਨ ਗਰੀਨ ਹੰਟ ਤੋਂ ਬਾਅਦ ਹਰ ਜਿਉਂਦਾ ਆਦਿਵਾਸੀ ਮਾਓਵਾਦੀ ਬਣ ਜਾਵੇਗਾ ਤੇ ਜਦੋਂ ਮਾਓਵਾਦੀਆਂ ਦੀ ਗਿਣਤੀ ਵਿਸ਼ਾਲ ਹੋ ਗਈ ਤਾਂ ਉਹ ਆਪਣਾ ਖੇਤਰ ਵਧਾਉਣਗੇ। ਉਹ ਮੁੰਬਈ, ਦਿੱਲੀ ਤੱਕ ਪਹੁੰਚ ਜਾਣਗੇ। ਮੈਂ ਫੌਜ ਦੇ ਨੌਜਵਾਨਾਂ ਲਈ ਵੀ ਦੁੱਖ ਮਹਿਸੂਸ ਕਰਦਾ ਹਾਂ। ਉਨ•ਾਂ ਦੀ ਦੋਵੇਂ ਪਾਸੇ ਮੌਤ ਹੈ। ਜੇ ਉਹ ਫੌਜ ਜਾਂ ਪੁਲਿਸ ਵਿਚ ਭਰਤੀ ਨਹੀਂ ਹੁੰਦੇ ਤਾਂ ਉਹ ਭੁੱਖ ਨਾਲ ਮਰ ਜਾਣਗੇ ਤੇ ਜੇ ਉਹ ਭਰਤੀ ਹੋ ਜਾਂਦੇ ਹਨ ਤਾਂ ਵੀ ਉਨ•ਾਂ ਦੀ ਮੌਤ ਯਕੀਨੀ ਹੈ। ਅਮੀਰ ਕਾਰਪੋਰੇਸ਼ਨਾਂ ਦੇ ਫਾਇਦੇ ਲਈ ਕਿਉਂ ਤੁਸੀਂ ਇਨ•ਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹੋ। ਤੁਸੀਂ ਨੌਜਵਾਨਾਂ ਨੂੰ ਇਕ ਦੂਜੇ ਨਾਲ ਲੜਾ ਰਹੇ ਹੋ ਤਾਂ ਜੋ ਇਹ ਕਾਰਪੋਰੇਸ਼ਨਾਂ ਹੋਰ ਅਮੀਰ ਹੋ ਸਕਣ।

ਮੇਰੀ ਤੁਹਾਨੂੰ ਇਹ ਅਪੀਲ ਹੈ ਕਿ ਬਸਤਰ ਆਓ ਅਤੇ ਆਦਿਵਾਸੀਆਂ ਦੇ ਹੱਕ ਵਿਚ ਆਵਾਜ਼  ਬੁਲੰਦ ਕਰੋ।

 
Leave a comment

Posted by on November 20, 2009 in war on people

 

Tags: ,

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: